More
    HomePunjabi NewsLiberal Breakingਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਅਹਿਮ ਮੁਕਾਬਲਾ ਅੱਜ

    ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਅਹਿਮ ਮੁਕਾਬਲਾ ਅੱਜ

    ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 68ਵੇਂ ਮੈਚ ਵਿੱਚ, ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਬੈਂਗਲੁਰੂ ਦੇ ਘਰੇਲੂ ਮੈਦਾਨ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।

    ਅੱਜ ਦੇ ਮੈਚ ਵਿੱਚ CSK ਅਤੇ RCB ਕੋਲ ਪਲੇਆਫ ਵਿੱਚ ਪਹੁੰਚਣ ਦਾ ਮੌਕਾ ਹੈ। ਜੇਕਰ CSK ਜਿੱਤਦਾ ਹੈ, ਤਾਂ ਉਹ ਆਸਾਨੀ ਨਾਲ ਪਲੇ-ਆਫ ‘ਚ ਪਹੁੰਚ ਜਾਵੇਗਾ। ਜਦਕਿ ਆਰਸੀਬੀ ਨੂੰ ਘੱਟੋ-ਘੱਟ 18 ਦੌੜਾਂ ਨਾਲ ਜਿੱਤਣਾ ਪਵੇਗਾ। ਜੇਕਰ RCB 17 ਦੌੜਾਂ ਜਾਂ ਇਸ ਤੋਂ ਘੱਟ ਦੌੜਾਂ ਨਾਲ ਜਿੱਤਦਾ ਹੈ, ਤਾਂ ਘੱਟ ਨੈੱਟ ਰਨ ਰੇਟ ਦੇ ਆਧਾਰ ‘ਤੇ ਬਾਹਰ ਹੋ ਜਾਵੇਗਾ।

    ਚਿੰਨਾਸਵਾਮੀ ਸਟੇਡੀਅਮ ‘ਚ ਅੱਜ ਸ਼ਾਮ ਨੂੰ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਚਿੰਨਾਸਵਾਮੀ ਦੇਸ਼ ਦੇ ਉਨ੍ਹਾਂ ਕੁਝ ਸਟੇਡੀਅਮਾਂ ਵਿੱਚੋਂ ਇੱਕ ਹੈ ਜਿੱਥੇ ਡਰੇਨੇਜ ਸਿਸਟਮ ਬਹੁਤ ਵਧੀਆ ਹੈ। ਮੀਂਹ ਤੋਂ ਬਾਅਦ ਇੱਥੇ ਮੈਚ ਸ਼ੁਰੂ ਹੋ ਸਕਦਾ ਹੈ।

    RELATED ARTICLES

    Most Popular

    Recent Comments