ਚੈਂਪੀਅਨਸ ਟਰਾਫੀ ਦੇ ਸ਼ੁਰੂਆਤੀ ਮੈਚ ‘ਚ ਨਿਊਜ਼ੀਲੈਂਡ ਨੇ ਮੇਜ਼ਬਾਨ ਪਾਕਿਸਤਾਨ ਨੂੰ 321 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਗੇਂਦਬਾਜ਼ੀ ਦੀ ਚੋਣ ਕੀਤੀ। ਨਿਊਜ਼ੀਲੈਂਡ ਨੇ 5 ਵਿਕਟਾਂ ‘ਤੇ 320 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਵਿਲ ਯੰਗ ਨੇ 107, ਟਾਮ ਲੈਥਮ ਨੇ ਨਾਬਾਦ 118 ਅਤੇ ਗਲੇਨ ਫਿਲਿਪਸ ਨੇ 61 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਨਸੀਮ ਸ਼ਾਹ ਅਤੇ ਹੈਰਿਸ ਰਾਊਫ ਨੇ 2-2 ਵਿਕਟਾਂ ਲਈਆਂ। ਅਬਰਾਰ ਅਹਿਮਦ ਨੂੰ ਇਕ ਵਿਕਟ ਮਿਲੀ।
ਚੈਂਪੀਅਨਸ ਟਰਾਫੀ : ਨਿਊਜ਼ੀਲੈਂਡ ਨੇ ਮੇਜ਼ਬਾਨ ਪਾਕਿਸਤਾਨ ਨੂੰ ਦਿੱਤਾ 321 ਦੌੜਾਂ ਦਾ ਟੀਚਾ
RELATED ARTICLES