More
    HomePunjabi Newsਝੋਨੇ ਦੀ ਖਰੀਦ ਮਾਮਲੇ ’ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਥਿਤੀ...

    ਝੋਨੇ ਦੀ ਖਰੀਦ ਮਾਮਲੇ ’ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਥਿਤੀ ਕੀਤੀ ਸਪੱਸ਼ਟ

    ਕਿਹਾ : ਪੰਜਾਬ ਵਿਚ ਝੋਨੇ ਦੀ ਸਟੋਰੇਜ਼ ਲਈ ਥਾਂ ਦੀ ਕੋਈ ਕਮੀ ਨਹੀਂ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਚੰਡੀਗੜ੍ਹ ’ਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇਕ ਪ੍ਰੈਸ ਕਾਨਫਰੰਸ ਕੀਤੀ। ਮੰਤਰੀ ਕਟਾਰੂਚੱਕ ਨੇ ਕਿਸਾਨਾਂ ਦੇ ਤਿੰਨ ਮੁੱਦਿਆਂ ’ਤੇ ਪੰਜਾਬ ਸਰਕਾਰ ਸਥਿਤੀ ਸਪੱਸ਼ਟ ਕੀਤੀ। ਜਿਸ ’ਚ ਝੋਨੇ ਦੀ ਖਰੀਦ, ਸਟੋਰੇਜ਼ ਨੂੰ ਲੈ ਕੇ ਪੰਜਾਬ ’ਚ ਕੀ ਸਥਿਤੀ ਅਤੇ ਮਿਲ ਮਾਲਕਾਂ ਦੀ ਮੰਗ ਨੂੰ ਲੈ ਕੇ ਚਰਚਾ ਕੀਤੀ ਗਈ। ਮੰਤਰੀ ਨੇ ਕਿਹਾ ਕਿ ਦਸੰਬਰ ਤੱਕ ਸਾਡੇ ਕੋਲ 25 ਮੀਟਿ੍ਰਕ ਟਨ ਤੋਂ ਜ਼ਿਆਦਾ ਦੀ ਸਟੋਰੇਜ਼ ਬਣ ਜਾਂਦੀ ਹੈ।

    ਸਟੋਰੇਜ਼ ਨੂੰ ਲੈ ਕੇ ਪੰਜਾਬ ’ਚ ਕੋਈ ਦਿੱਕਤ ਨਹੀਂ। ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ੁੱਕਰਵਾਰ ਤੱਕ ਪੰਜਾਬ ਦੀਆਂ ਮੰਡੀਆਂ ’ਚ ਲਗਭਗ 18 ਲੱਖ 31 ਮੀਟਿ੍ਰਕ ਟਨ ਝੋਨਾ ਪਹੁੰਚਿਆ ਹੈ, ਜਿਸ ’ਚੋਂ 16 ਲੱਖ 37 ਹਜ਼ਾਰ ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਅਤੇ 2 ਲੱਖ 62 ਹਜ਼ਾਰ ਮੀਟਿ੍ਰਕ ਟਨ ਝੋਨ ਮੰਡੀਆਂ ’ਚੋਂ ਲਿਫਟ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਭੁਗਤਾਨ ਵੀ ਕੀਤਾ ਜਾ ਚੁੱਕਿਆ ਹੈ, ਜਿਸ ਦੀ ਰਕਮ ਲਗਭਗ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਬਣਦੀ ਹੈ।

    RELATED ARTICLES

    Most Popular

    Recent Comments