ਭਾਖੜਾ ਡੈਮ ਵਿੱਚ ਲਗਾਤਾਰ ਮੀਂਹ ਦੇ ਕਰਕੇ ਪਿਛਲੇ 24 ਘੰਟਿਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ, ਜੋ ਕਿ 2.40 ਫੁੱਟ ਵਧਿਆ ਹੈ। ਸੋਮਵਾਰ ਸਵੇਰੇ ਪਾਣੀ ਦਾ ਪੱਧਰ 1675.08 ਫੁੱਟ ‘ਤੇ ਪਹੁੰਚ ਗਿਆ, ਜੋ ਕਿ 1680 ਫੁੱਟ ਦੀ ਵੱਧ ਤੋਂ ਵੱਧ ਸੀਮਾ ਤੋਂ ਸਿਰਫ਼ 5 ਫੁੱਟ ਹੇਠਾਂ ਹੈ। ਸਤਲੁਜ ਦਰਿਆ ਤੋਂ ਪਾਣੀ ਦਾ ਵਹਾਅ 1.9 ਲੱਖ ਕਿਊਸਿਕ ਤੱਕ ਪਹੁੰਚ ਗਿਆ ਹੈ, ਜੋ ਕਿ ਪਿਛਲੇ ਕਈ ਦਿਨਾਂ ਨਾਲੋਂ ਤਿੰਨ ਗੁਣਾ ਵੱਧ ਹੈ।
ਬ੍ਰੇਕਿੰਗ : ਭਾਖੜਾ ਡੈਮ ਵਿੱਚ ਲਗਾਤਾਰ ਮੀਂਹ ਦੇ ਕਰਕੇ ਵਧਿਆ ਪਾਣੀ ਦਾ ਪੱਧਰ
RELATED ARTICLES