ਚੰਡੀਗੜ੍ਹ: ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਵੋਟਾਂ ਦੀ ਖਾਤਰ ਇੱਕ ਖਾਸ ਡੇਰੇ ਦੇ ਪਿੱਛੇ ਲੱਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸੱਤਾ ਦੇ ਲਾਲਚ ਵਿੱਚ ਪੰਥਕ ਰਵਾਇਤਾਂ ਨੂੰ ਛਿੱਕੇ ਟੰਗ ਦਿੱਤਾ। ਬਿੱਟੂ ਅਨੁਸਾਰ, ਇਹ ਪਾਪ ਕਦੇ ਨਾ ਬਖਸ਼ਣਯੋਗ ਹੈ ਅਤੇ ਇਸੇ ਕਾਰਨ ਅੱਜ ਅਕਾਲੀ ਦਲ ਸਿਆਸੀ ਤੌਰ ‘ਤੇ ਹਾਸ਼ੀਏ ‘ਤੇ ਹੈ।
BREAKING: ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਅਕਾਲੀ ਦਲ ‘ਤੇ ਤਿੱਖਾ ਹਮਲਾ ਬੇਅਦਬੀ ਮਾਮਲਿਆਂ ਲਈ ਵੋਟਾਂ ਦੀ ਸਿਆਸਤ ਨੂੰ ਦੱਸਿਆ ਜ਼ਿੰਮੇਵਾਰ
RELATED ARTICLES


