ਪੰਜਾਬ ਦੀ ਹੋਣਹਾਰ ਧੀ ਸਿਫਤ ਕੌਰ ਸਮਰਾ ਨੇ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 2025 ਵਿੱਚ ਇਤਿਹਾਸ ਬਣਾਇਆ ਹੈ। ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹੋਏ ਔਰਤਾਂ ਦੀ 50 ਮੀਟਰ ਰਾਈਫਲ 3P ਵਿੱਚ ਵਿਅਕਤੀਗਤ ਮੁਕਾਬਲੇ ਵਿੱਚ ਭਾਰਤ ਲਈ ਪਹਿਲਾਂ ਗੋਲਡ ਮੈਡਲ ਜਿੱਤਿਆ ਹੈ। ਇਸ ਦੇ ਨਾਲ ਹੀ ਉਸਨੇ ਇਵੈਂਟ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ ਹੈ । ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਇਸ ਪ੍ਰਾਪਤੀ ਦੇ ਲਈ ਖਿਡਾਰਨ ਉਸਦੇ ਮਾਪਿਆਂ ਤੇ ਕੋਚ ਨੂੰ ਮੁਬਾਰਕਾਂ ਦਿੱਤੀਆਂ ਹਨ।
ਬ੍ਰੇਕਿੰਗ : ਪੰਜਾਬ ਦੀ ਧੀ ਨੇ ਰੌਸ਼ਨ ਕੀਤਾ ਸੂਬੇ ਦਾ ਨਾਮ, ਏਸ਼ੀਅਨ ਖੇਡਾਂ ‘ਚ ਜਿੱਤੀਆ ਗੋਲਡ
RELATED ARTICLES