ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਗੇ ਪੇਸ਼ ਹੋਏ। ਉਨ੍ਹਾਂ ਨੇ ਸਿੱਖ ਮਾਮਲਿਆਂ ਨਾਲ ਸਬੰਧਤ ਵਿਵਾਦਾਂ ਬਾਰੇ ਆਪਣਾ ਲਿਖਤੀ ਸਪੱਸ਼ਟੀਕਰਨ ਸੌਂਪਿਆ ਹੈ। ਜਥੇਦਾਰ ਗੜਗੱਜ ਅਨੁਸਾਰ ਇਸ ਸਪੱਸ਼ਟੀਕਰਨ ਨੂੰ 5 ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ।
ਬ੍ਰੇਕਿੰਗ : ਮੁੱਖ ਮੰਤਰੀ ਮਾਨ ਦੇ ਸਪਸ਼ਟੀਕਰਨ ਤੇ 5 ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਹੋਵੇਗਾ ਅਗਲਾ ਫੈਸਲਾ : ਜੱਥੇਦਾਰ ਗੜਗੱਜ
RELATED ARTICLES


