ਪੰਜਾਬ ਦੀਆਂ ਜੇਲ੍ਹਾਂ ਦੇ ਸਿਸਟਮ ਨੂੰ ਸੁਧਾਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤੀ ਹੁਣ ਜ਼ਮੀਨ ‘ਤੇ ਦਿਖਾਈ ਦੇ ਰਹੀ ਹੈ। ਹਾਲ ਹੀ ਵਿੱਚ ਜੇਲ੍ਹ ਵਿਭਾਗ ਦੇ 26 ਅਧਿਕਾਰੀਆਂ ਨੂੰ ਮੁਅੱਤਲ ਕਰਨ ਤੋਂ ਬਾਅਦ, ਹੁਣ ਅੰਮ੍ਰਿਤਸਰ ਦੀ ਫਤਿਹਪੁਰ ਕੇਂਦਰੀ ਜੇਲ੍ਹ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਜੇਲ੍ਹ ਦੇ ਅਹਾਤੇ ਵਿੱਚੋਂ 11 ਮੋਬਾਈਲ ਫੋਨ, 5 ਸਿਮ ਕਾਰਡ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਇਹ ਕਾਰਵਾਈ ਜੇਲ੍ਹ ਐਕਟ ਦੀ ਧਾਰਾ 42 ਅਤੇ 52-ਏ ਤਹਿਤ ਕੀਤੀ ਗਈ।
ਬ੍ਰੇਕਿੰਗ : ਪੰਜਾਬ ਦੀ ਇਸ ਜੇਲ੍ਹ ਵਿਚੋਂ ਮਿਲੇ ਮੋਬਾਇਲ ਫੋਨ ਤੇ ਹੋਰ ਇਤਰਾਜਯੋਗ ਵਸਤਾਂ
RELATED ARTICLES