ਚੰਡੀਗੜ੍ਹ/ਬਿਊਰੋ ਨਿਊਜ਼: ਬੀਤੇ ਰੋਜ਼ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ। ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਪੰਜਾਬ ਕੈਬਿਨਟ ਦੇ ਵਿੱਚ ਪੰਜ ਵੱਡੇ ਫੈਸਲੇ ਲਏ ਗਏ ਹਨ। 1. ਹੁਸ਼ਿਆਰਪੁਰ ‘ਚ CGC ਯੂਨੀਵਰਸਿਟੀ ਮੁਹਾਲੀ ਅਤੇ Rayat Bahra University ਨਾਮਕ ਪ੍ਰਾਇਵੇਟ ਯੂਨੀਵਰਸਿਟੀਆਂ ਦੀ ਸਥਾਪਨਾ ਨੂੰ ਪ੍ਰਵਾਨਗੀ।2. ਪੰਜਾਬ ਵਿੱਚ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਐਕਟ-2025 ਅਤੇ ਬੈਲ ਗੱਡੀ ਦੌੜ ਦਾ ਸੰਚਾਲਨ ਨਿਯਮ-2025 ਨੂੰ ਹਰੀ ਝੰਡੀ।
3. ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ‘ਤੇ ਵਿਸ਼ੇਸ਼ ਸਿੱਖਿਅਕ ਅਧਿਆਪਕਾਂ ਦੀਆਂ 3600 ਆਸਾਮੀਆਂ ਦੀ ਸਿਰਜਣਾ ਨੂੰ ਪ੍ਰਵਾਨਗੀ।4. 22 ਕਰਮਚਾਰੀਆਂ ਨੂੰ ਕਾਰਜਕਾਲ ਦੀ ਸੁਰੱਖਿਆ ਪ੍ਰਦਾਨ ਕਰਨ ਨੂੰ ਹਰੀ ਝੰਡੀ।5. ਪੰਜਾਬ ਰਾਜ ਵਿਕਾਸ ਟੈਕਸ ਐਕਟ 2018 ਵਿੱਚ ਸੋਧ ਕਰਕੇ OTS ਨੂੰ ਸ਼ੁਰੂ ਕਰਨ ਦੀ ਸਹਿਮਤੀ।