ਜਲੰਧਰ ਦੀ ਖੰਡ ਮਿੱਲ ਵਿੱਚ ਲਗਾਏ ਜਾ ਰਹੇ ਸੀਐਨਜੀ ਪਲਾਂਟ ਦੇ ਵਿਰੋਧ ਵਿੱਚ ਅੱਜ ਕੁਝ ਲੋਕਾਂ ਨੇ ਜਲੰਧਰ ਜੰਮੂ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ। ਲੋਕਾਂ ਨੇ ਹਾਈਵੇਅ ‘ਤੇ ਮੈਟ ਵਿਛਾ ਦਿੱਤੀ ਅਤੇ ਫਿਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਮੌਕੇ ‘ਤੇ ਪਹੁੰਚੇ ਸਿੱਖ ਸੰਗਠਨਾਂ ਨੇ ਉਕਤ ਹਾਈਵੇਅ ‘ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਹਾਈਵੇਅ ਬੰਦ ਹੋਣ ਕਾਰਨ ਹਾਈਵੇਅ ‘ਤੇ 2 ਕਿਲੋਮੀਟਰ ਤੋਂ ਵੱਧ ਲੰਮਾ ਜਾਮ ਲਗ ਗਿਆ ।
ਬ੍ਰੇਕਿੰਗ : ਸੀਐਨਜੀ ਪਲਾਂਟ ਦੇ ਵਿਰੋਧ ਵਿੱਚ ਜਲੰਧਰ ਜੰਮੂ ਹਾਈਵੇ ਨੂੰ ਕੀਤਾ ਗਿਆ ਜਾਮ
RELATED ARTICLES