More
    HomePunjabi Newsਭਾਜਪਾ ਦੇ ਮਨੋਜ ਸੋਨਕਰ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ

    ਭਾਜਪਾ ਦੇ ਮਨੋਜ ਸੋਨਕਰ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ

    ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਨੂੰ ਹਰਾਇਆ

    ਚੰਡੀਗੜ੍ਹ/ਬਿਊਰੋ ਨਿਊਜ਼  : ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਮਨੋਜ ਸੋਨਕਰ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਮਨੋਜ ਸੋਨਕਰ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ‘ਇੰਡੀਆ ਗਠਜੋੜ’ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਨੂੰ 4 ਵੋਟਾਂ ਨਾਲ ਹਰਾ ਦਿੱਤਾ।

    ਇਸ ਮੇਅਰ ਚੋਣ ਦੇ ਲਈ ਸੰਸਦ ਮੈਂਬਰ ਕਿਰਨ ਖੇਰ ਅਤੇ 35 ਕੌਂਸਲਰਾਂ ਨੇ ਆਪੋ-ਆਪਣੀ ਵੋਟ ਦਾ ਇਸਤੇਮਾਲ ਕੀਤਾ। ਜਿਨ੍ਹਾਂ ਵਿਚ ਭਾਜਪਾ ਦੇ ਮਨੋਜ ਸੋਨਕਰ ਨੂੰ 16 ਅਤੇ ‘ਆਪ’ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਨੂੰ 12 ਵੋਟਾਂ ਪਈਆਂ, ਜਦੋਂ ਕਿ 8 ਵੋਟਾਂ ਕਾਊਂਟਿੰਗ ਵਿਚ ਸ਼ਾਮਲ ਨਹੀਂ ਕੀਤੀਆਂ ਗਈਆਂ। ਧਿਆਨ ਰਹੇ ਕਿ ਭਾਜਪਾ ਅਤੇ ਵਿਰੋਧੀ ਦਲਾਂ ਦੇ ‘ਇੰਡੀਆ ਗਠਜੋੜ’ ਦਾ ਦੇਸ਼ ਭਰ ਵਿਚ ਇਹ ਪਹਿਲਾ ਸਿੱਧਾ ਚੋਣ ਮੁਕਾਬਲਾ ਸੀ, ਜਿਸ ਨੂੰ ਜਿੱਤਣ ਲਈ ਭਾਜਪਾ ਕਾਮਯਾਬ ਰਹੀ ਹੈ। 

    RELATED ARTICLES

    Most Popular

    Recent Comments