Sunday, July 7, 2024
HomePunjabi Newsਸ਼ਿਵਸੈਨਾ ਆਗੂ ਨੂੰ ਗੋਲੀ ਮਾਰਨ ਵਾਲਾ ਭਾਜਪਾ ਵਿਧਾਇਕ ਗਿ੍ਫ਼ਤਾਰ

ਸ਼ਿਵਸੈਨਾ ਆਗੂ ਨੂੰ ਗੋਲੀ ਮਾਰਨ ਵਾਲਾ ਭਾਜਪਾ ਵਿਧਾਇਕ ਗਿ੍ਫ਼ਤਾਰ

ਸੰਜੇ ਰਾਊਤ ਬੋਲੇ : ਆਰੋਪੀ ਨੇ ਲਿਆ ਮੁੱਖ ਮੰਤਰੀ ਛਿੰਦੇ ਦਾ ਨਾਂ, ਅਹੁਦੇ ਤੋਂ ਦੇਣ ਅਸਤੀਫ਼ਾ

ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਉਲਹਾਸਨਗਰ ’ਚ ਜ਼ਮੀਨੀ ਝਗੜੇ ਦੌਰਾਨ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਅਤੇ ਉਸਦੇ ਇਕ ਸਾਥੀ ਨੇ ਛਿੰਦੇ ਗੁੱਟ ਦੇ ਆਗੂ ਮਹੇਸ਼ ਗਾਇਕਵਾੜ ਨੂੰ ਪੁਲਿਸ ਸਟੇਸ਼ਨ ਦੇ ਅੰਦਰ ਹੀ ਗੋਲੀ ਮਾਰ ਦਿੱਤੀ। ਦੋਵੇਂ ਇਕ ਦੂਜੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚੇ ਸਨ ਜਿੱਥੇ ਇਨ੍ਹਾਂ ਵਿਚਾਲੇ ਬਹਿਸ ਹੋ ਗਈ ਅਤੇ ਗਣਪਤ ਗਾਇਕਵਾੜ ਨੇ ਇੰਸਪੈਕਟਰ ਦੇ ਸਾਹਮਣੇ ਹੀ ਮਹੇਸ਼ ’ਤੇ 6 ਰਾਊਂਡ ਫਾਇਰ ਕੀਤੇ। ਜਿਨ੍ਹਾਂ ਵਿਚੋਂ ਦੋ ਗੋਲੀਆਂ ਮਹੇਸ਼ ਅਤੇ ਦੋ ਗੋਲੀਆਂ ਉਸ ਦੇ ਸਾਥੀ ਰਾਹੁਲ ਪਾਟਿਲ ਲੱਗੀਆਂ ਅਤੇ ਥਾਣੇ ਅੰਦਰ ਹੰਗਾਮਾ ਮਚ ਗਿਆ।

ਦੋਵੇਂ ਜਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਭਾਜਪਾ ਵਿਧਾਇਕ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਉਧਰ ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਭਾਜਪਾ ਵਿਧਾਇਕ ਨੇ ਮੁੱਖ ਮੰਤਰੀ ਛਿੰਦੇ ਦਾ ਨਾਂ ਲਿਆ ਹੈ ਜਿਸ ਚਲਦਿਆਂ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਦੋਂ ਛਿੰਦੇ ਮਹਾਰਾਸ਼ਟਰ ਰਹਿਣਗੇ ਉਦੋਂ ਤੱਕ ਇਥੇ ਇਸੇ ਤਰ੍ਹਾਂ ਹੀ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਰਹੇਗਾ। ਇਸ ਸਾਰੇ ਮਾਮਲੇ ਦੀ ਜਾਂਚ ਲਈ ਪੁਲਿਸ ਵੱਲੋਂ ਵਿਸ਼ੇਸ਼ ਐਸਆਈਟੀ ਦਾ ਗਠਨ ਵੀ ਕੀਤਾ ਗਿਆ ਹੈ।

RELATED ARTICLES

Most Popular

Recent Comments