More
    HomePunjabi Newsਭਗਵਾਨ ਸ੍ਰੀ ਰਾਮ ਦੇ ਸਵਾਗਤ ਲਈ ਅਯੁੱਧਿਆ ਸਜ-ਧਜ ਕੇ ਹੋਈ ਤਿਆਰ

    ਭਗਵਾਨ ਸ੍ਰੀ ਰਾਮ ਦੇ ਸਵਾਗਤ ਲਈ ਅਯੁੱਧਿਆ ਸਜ-ਧਜ ਕੇ ਹੋਈ ਤਿਆਰ

    ਸਮਾਰੋਹ ਨੂੰ ਖਾਸ ਬਣਾਉਣ ਲਈ ਸੀਐਮ ਯੋਗੀ ਅਯੁੱਧਿਆ ’ਚ ਰਹਿਣਗੇ ਮੌਜੂਦ

    ਅਯੁੱਧਿਆ/ਬਿਊਰੋ ਨਿਊਜ਼ : ਭਗਵਾਨ ਸ੍ਰੀ ਰਾਮ ਦੇ ਸਵਾਗਤ ਲਈ ਅਯੁੱਧਿਆ ਸਜ-ਧਜ ਕੇ ਤਿਆਰ ਹੋ ਗਈ ਹੈ। ਸੜਕਾਂ ’ਤੇ ਜਗ੍ਹਾ-ਜਗ੍ਹਾ ’ਤੇ ਝਾਕੀਆਂ ਕੱਢੀਆਂ ਜਾ ਰਹੀਆਂ ਅਤੇ ਕਲਾਕਾਰਾਂ ਵੱਲੋਂ ਆਪਣੀ-ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਅਯੁੱਧਿਆ ’ਚ ਹੋਣ ਵਾਲਾ ਇਹ ਪਹਿਲਾ ਦੀਪ ਮਹਾਂਉਤਸਵ ਹੈ। ਇਸ ਸਮਾਰੋਹ ਨੂੰ ਖਾਸ ਬਣਾਉਣ ਦੇ ਲਈ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਖੁਦ ਅਯੁੱਧਿਆ ’ਚ ਮੌਜੂਦ ਰਹਿਣਗੇ।

    ਦੇਸ਼ ਭਰ ਤੋਂ ਰਾਮ ਭਗਤ ਭਗਵਾਨ ਸ੍ਰੀ ਰਾਮ ਦਾ ਸਵਾਗਤ ਕਰਨ ਦੇ ਲਈ ਅਯੁੱਧਿਆ ਪਹੁੰਚ ਚੁੱਕੇ ਹਨ ਅਤੇ ਪੂਰਾ ਮਾਹੌਲ ਭਗਵਾਨ ਸ੍ਰੀ ਰਾਮ ਦੇ ਰੰਗ ਵਿਚ ਰੰਗਿਆ ਜਾ ਚੁੱਕਿਆ ਹੈ। ਰਾਮ ਮੰਦਿਰ ’ਚ ਖਾਸ ਰੰਗੋਲੀ ਬਣਾਈ ਹੈ ਇਸ ਰੰਗੋਲੀ ਨੂੰ ਬਣਾਉਣ ਲਈ ਰੰਗਾਂ ਦਾ ਨਹੀਂ ਬਲਕਿ ਫੁੱਲਾਂ ਦਾ ਇਸਤੇਮਾਲ ਕੀਤਾ ਗਿਆ ਹੈ।

    RELATED ARTICLES

    Most Popular

    Recent Comments