ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਵੱਡਾ ਚੈਲੇੰਜ ਕੀਤਾ ਹੈ ਉਹਨਾਂ ਕਿਹਾ ਕਿ ਕੱਲ ਉਹ ਆਪਣੇ ਆਗੂਆਂ ਦੇ ਨਾਲ ਭਾਜਪਾ ਦੇ ਹੈਡ ਕੁਾਰਟਰ ਜਾਣਗੇ ਭਾਜਪਾ ਜੇਲ ਜੇਲ ਦਾ ਖੇਲ ਨਾ ਖੇਲੇ ਅਤੇ ਕੱਲ ਜਿਸ ਨੂੰ ਵੀ ਜੇਲ ਵਿੱਚ ਪਾਉਣਾ ਹੈ ਉਹ ਪਾ ਦੇਣਾ ਕੇਜਰੀਵਾਲ ਨੇ 2 ਮਿੰਟ 33 ਸੈਕਿੰਡ ਦੀ ਵੀਡੀਓ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ।
ਉਨ੍ਹਾਂ ਨੇ ਆਪਣੇ ਪੀਏ ਵਿਭਵ ਕੁਮਾਰ ਦਾ ਜ਼ਿਕਰ ਕੀਤਾ, ਪਰ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ‘ਤੇ ਇਕ ਵੀ ਸ਼ਬਦ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਸਾਨੂੰ ਕੁਚਲ ਨਹੀਂ ਸਕਦੀ। ਆਮ ਆਦਮੀ ਪਾਰਟੀ ਇੱਕ ਵਿਚਾਰ ਹੈ। ਤੁਸੀਂ ਜਿੰਨੇ ਲੀਡਰਾਂ ਨੂੰ ਜੇਲ ਵਿੱਚ ਪਾਓਗੇ, ਅਸੀਂ ਓਨੇ ਹੀ ਵਧਾਂਗੇ।ਕੇਜਰੀਵਾਲ ਨੇ ਕਿਹਾ, ‘ਇਹ (ਭਾਜਪਾ) ਲੋਕ ਆਮ ਆਦਮੀ ਪਾਰਟੀ ਦੇ ਪਿੱਛੇ ਕਿਵੇਂ ਪੈ ਗਏ ਹਨ? ਸਾਡੇ ਲੀਡਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ।
ਉਨ੍ਹਾਂ ਨੇ ਮੈਨੂੰ ਜੇਲ੍ਹ ਵਿੱਚ ਪਾ ਦਿੱਤਾ, ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿੱਚ ਪਾ ਦਿੱਤਾ, ਸਤਿੰਦਰ ਜੈਨ ਨੂੰ ਜੇਲ੍ਹ ਵਿੱਚ, ਸੰਜੇ ਸਿੰਘ ਨੂੰ ਜੇਲ੍ਹ ਵਿੱਚ, ਅੱਜ ਮੇਰੇ ਪੀਏ (ਵਿਭਵ ਕੁਮਾਰ) ਨੂੰ ਜੇਲ੍ਹ ਵਿੱਚ ਪਾ ਦਿੱਤਾ। ਹੁਣ ਉਹ ਕਹਿ ਰਹੇ ਹਨ ਕਿ ਉਹ ਰਾਘਵ ਚੱਢਾ ਨੂੰ ਵੀ ਜੇਲ੍ਹ ਵਿੱਚ ਡੱਕ ਦੇਣਗੇ। ਰਾਘਵ ਚੱਢਾ ਹੁਣੇ-ਹੁਣੇ ਲੰਡਨ ਤੋਂ ਵਾਪਸ ਆਏ ਹਨ। ਉਹ ਕਹਿ ਰਹੇ ਹਨ ਕਿ ਕੁਝ ਦਿਨਾਂ ਵਿੱਚ ਸੌਰਭ ਭਾਰਦਵਾਜ ਨੂੰ ਵੀ ਜੇਲ੍ਹ ਵਿੱਚ ਡੱਕ ਦਿੱਤਾ ਜਾਵੇਗਾ।
ਆਤਿਸ਼ੀ ਨੂੰ ਵੀ ਜੇਲ੍ਹ ‘ਚ ਡੱਕ ਦਿੱਤਾ ਜਾਵੇਗਾ। ਕੇਜਰੀਵਾਲ ਨੇ ਭਾਜਪਾ ਦੇ ਵੱਡੇ ਦੋਸ਼ ਲਗਾਏ ਤੇ ਕਿਹਾ ਕਿ ਅਸੀਂ ਅਜਿਹਾ ਕਿਹੜਾ ਜੁਰਮ ਕੀਤਾ ਹੈ ਜੋ ਭਾਜਪਾ ਉਹਨਾਂ ਨੂੰ ਜੇਲ ਵਿੱਚ ਡੱਕ ਰਹੀ ਹੈ।