HomePunjabi NewsLiberal Breakingਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਲਗਾਏ ਵੱਡੇ ਇਲਜ਼ਾਮ, ਕਿਹਾ ਆਪ ਆਗੂਆਂ ਨੂੰ...

ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਲਗਾਏ ਵੱਡੇ ਇਲਜ਼ਾਮ, ਕਿਹਾ ਆਪ ਆਗੂਆਂ ਨੂੰ ਜੇਲ੍ਹ ਵਿੱਚ ਡੱਕਣਾ ਚਾਹੁੰਦੀ ਹੈ BJP

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਵੱਡਾ ਚੈਲੇੰਜ ਕੀਤਾ ਹੈ ਉਹਨਾਂ ਕਿਹਾ ਕਿ ਕੱਲ ਉਹ ਆਪਣੇ ਆਗੂਆਂ ਦੇ ਨਾਲ ਭਾਜਪਾ ਦੇ ਹੈਡ ਕੁਾਰਟਰ ਜਾਣਗੇ ਭਾਜਪਾ ਜੇਲ ਜੇਲ ਦਾ ਖੇਲ ਨਾ ਖੇਲੇ ਅਤੇ ਕੱਲ ਜਿਸ ਨੂੰ ਵੀ ਜੇਲ ਵਿੱਚ ਪਾਉਣਾ ਹੈ ਉਹ ਪਾ ਦੇਣਾ ਕੇਜਰੀਵਾਲ ਨੇ 2 ਮਿੰਟ 33 ਸੈਕਿੰਡ ਦੀ ਵੀਡੀਓ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ।

ਉਨ੍ਹਾਂ ਨੇ ਆਪਣੇ ਪੀਏ ਵਿਭਵ ਕੁਮਾਰ ਦਾ ਜ਼ਿਕਰ ਕੀਤਾ, ਪਰ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ‘ਤੇ ਇਕ ਵੀ ਸ਼ਬਦ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਸਾਨੂੰ ਕੁਚਲ ਨਹੀਂ ਸਕਦੀ। ਆਮ ਆਦਮੀ ਪਾਰਟੀ ਇੱਕ ਵਿਚਾਰ ਹੈ। ਤੁਸੀਂ ਜਿੰਨੇ ਲੀਡਰਾਂ ਨੂੰ ਜੇਲ ਵਿੱਚ ਪਾਓਗੇ, ਅਸੀਂ ਓਨੇ ਹੀ ਵਧਾਂਗੇ।ਕੇਜਰੀਵਾਲ ਨੇ ਕਿਹਾ, ‘ਇਹ (ਭਾਜਪਾ) ਲੋਕ ਆਮ ਆਦਮੀ ਪਾਰਟੀ ਦੇ ਪਿੱਛੇ ਕਿਵੇਂ ਪੈ ਗਏ ਹਨ? ਸਾਡੇ ਲੀਡਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ।

ਉਨ੍ਹਾਂ ਨੇ ਮੈਨੂੰ ਜੇਲ੍ਹ ਵਿੱਚ ਪਾ ਦਿੱਤਾ, ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿੱਚ ਪਾ ਦਿੱਤਾ, ਸਤਿੰਦਰ ਜੈਨ ਨੂੰ ਜੇਲ੍ਹ ਵਿੱਚ, ਸੰਜੇ ਸਿੰਘ ਨੂੰ ਜੇਲ੍ਹ ਵਿੱਚ, ਅੱਜ ਮੇਰੇ ਪੀਏ (ਵਿਭਵ ਕੁਮਾਰ) ਨੂੰ ਜੇਲ੍ਹ ਵਿੱਚ ਪਾ ਦਿੱਤਾ। ਹੁਣ ਉਹ ਕਹਿ ਰਹੇ ਹਨ ਕਿ ਉਹ ਰਾਘਵ ਚੱਢਾ ਨੂੰ ਵੀ ਜੇਲ੍ਹ ਵਿੱਚ ਡੱਕ ਦੇਣਗੇ। ਰਾਘਵ ਚੱਢਾ ਹੁਣੇ-ਹੁਣੇ ਲੰਡਨ ਤੋਂ ਵਾਪਸ ਆਏ ਹਨ। ਉਹ ਕਹਿ ਰਹੇ ਹਨ ਕਿ ਕੁਝ ਦਿਨਾਂ ਵਿੱਚ ਸੌਰਭ ਭਾਰਦਵਾਜ ਨੂੰ ਵੀ ਜੇਲ੍ਹ ਵਿੱਚ ਡੱਕ ਦਿੱਤਾ ਜਾਵੇਗਾ।

ਆਤਿਸ਼ੀ ਨੂੰ ਵੀ ਜੇਲ੍ਹ ‘ਚ ਡੱਕ ਦਿੱਤਾ ਜਾਵੇਗਾ। ਕੇਜਰੀਵਾਲ ਨੇ ਭਾਜਪਾ ਦੇ ਵੱਡੇ ਦੋਸ਼ ਲਗਾਏ ਤੇ ਕਿਹਾ ਕਿ ਅਸੀਂ ਅਜਿਹਾ ਕਿਹੜਾ ਜੁਰਮ ਕੀਤਾ ਹੈ ਜੋ ਭਾਜਪਾ ਉਹਨਾਂ ਨੂੰ ਜੇਲ ਵਿੱਚ ਡੱਕ ਰਹੀ ਹੈ।

RELATED ARTICLES

Most Popular

Recent Comments