More
    HomePunjabi Newsਦਿੱਲੀ ’ਚ AQI 500 ਤੋਂ ਪਾਰ

    ਦਿੱਲੀ ’ਚ AQI 500 ਤੋਂ ਪਾਰ

    ਦਿੱਲੀ ’ਚ ਸਾਰੇ ਸਕੂਲ ਅਤੇ ਡੀਯੂ-ਜੇਐਨਯੂ ਦੇ ਕਾਲਜਾਂ ’ਚ ਔਨਲਾਈਨ ਕਲਾਸਾਂ

    ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 500 ਤੋਂ ਵੀ ਪਾਰ ਹੋ ਗਿਆ। ਇਸਦੇ ਚੱਲਦਿਆਂ ਰੇਲਾਂ ਅਤੇ ਹਵਾਈ ਉਡਾਣਾਂ ਦੀ ਆਵਾਜਾਈ ਵੀ ਲੇਟ ਹੋ ਰਹੀ ਹੈ। ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਤਰਨਾਕ ਹੱਦ ਤੱਕ ਚਲਾ ਗਿਆ ਹੈ। ਦਿੱਲੀ-ਐਨ.ਸੀ.ਆਰ. ਦੇ 10ਵੀਂ ਤੱਕ ਦੇ ਸਕੂਲ ਪਹਿਲਾਂ ਹੀ ਔਨਲਾਈਨ ਕਰ ਦਿੱਤੇ ਗਏ ਸਨ।

    ਸੁਪਰੀਮ ਕੋਰਟ ਦੇ ਕਹਿਣ ਤੋਂ ਬਾਅਦ 11ਵੀਂ ਅਤੇ 12ਵੀਂ ਦੀਆਂ ਕਲਾਸਾਂ ਵੀ ਔਨਲਾਈਨ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਦਿੱਲੀ ਯੂਨੀਵਰਸਿਟੀ ਅਤੇ ਜੇ.ਐਨ.ਯੂ. ਦੇ ਕਾਲਜਾਂ ਦੀਆਂ ਕਲਾਸਾਂ ਵੀ ਚਾਰ ਦਿਨ ਔਨਲਾਈਨ ਹੀ ਚੱਲਣਗੀਆਂ। ਪ੍ਰਦੂਸ਼ਣ ਦੇ ਚੱਲਦਿਆਂ ਸਿਹਤ ਵਿਭਾਗ ਨੇ ਬੱਚਿਆਂ, ਬਜ਼ੁਰਗਾਂ ਅਤੇ ਦਿਲ ਦੇ ਮਰੀਜ਼ਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਹੈ।

    RELATED ARTICLES

    Most Popular

    Recent Comments