More
    HomePunjabi Newsਅਮਰੀਕਾ ਨੇ 104 ਭਾਰਤੀਆਂ ਨੂੰ ਹੱਥ-ਪੈਰ ਬੰਨ੍ਹ ਕੇ ਚੜ੍ਹਾਇਆ ਸੀ ਜਹਾਜ਼ ’ਚ

    ਅਮਰੀਕਾ ਨੇ 104 ਭਾਰਤੀਆਂ ਨੂੰ ਹੱਥ-ਪੈਰ ਬੰਨ੍ਹ ਕੇ ਚੜ੍ਹਾਇਆ ਸੀ ਜਹਾਜ਼ ’ਚ

    ਅਮਰੀਕਾ ਦੇ ਅਜਿਹੇ ਵਰਤਾਰੇ ਤੋਂ ਹਰ ਭਾਰਤੀ ਨਿਰਾਸ਼

    ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਲੈ ਕੇ ਯੂ.ਐਸ. ਮਿਲਟਰੀ ਦਾ ਜਹਾਜ਼ ਲੰਘੇ ਕੱਲ੍ਹ 5 ਫਰਵਰੀ ਨੂੰ ਅੰਮਿ੍ਰਤਸਰ ਦੇ ਹਵਾਈ ਅੱਡੇ ’ਤੇ ਉਤਰਿਆ ਸੀ। ਇਨ੍ਹਾਂ ਸਾਰੇ 104 ਭਾਰਤੀਆਂ ਦੇ ਹੱਥਾਂ ਨੂੰ ਕੜੀਆਂ ਲਗਾਈਆਂ ਗਈਆਂ ਸਨ ਅਤੇ ਪੈਰਾਂ ਨੂੰ ਵੀ ਬੇੜੀਆਂ ਨਾਲ ਜਕੜਿਆ ਹੋਇਆ ਸੀ। ਇਸ ਸਬੰਧੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਚੱਲ ਰਹੇ ਹਨ। ਇਨ੍ਹਾਂ ਵੀਡੀਓਜ਼ ਵਿਚ ਇਨ੍ਹਾਂ ਡਿਪੋਰਟ ਹੋਏ 104 ਭਾਰਤੀਆਂ ਦੇ ਹੱਥ ਅਤੇ ਪੈਰ ਜਕੜੇ ਹੋਏ ਦੇਖੇ ਗਏ ਹਨ।

    ਅਮਰੀਕਾ ਦੇ ਟੈਕਸਾਸ ਦੇ ਸੇਂਟ ਐਨਟੋਨੀਓ ਏਅਰਪੋਰਟ ’ਤੇ ਅਮਰੀਕੀ ਫੌਜੀ ਅਧਿਕਾਰੀਆਂ ਨੇ ਇਨ੍ਹਾਂ 104 ਭਾਰਤੀਆਂ ਨੂੰ ਅਜਿਹੀ ਹਾਲਤ ਵਿਚ ਮਿਲਟਰੀ ਦੇ ਜਹਾਜ਼ ਵਿਚ ਚੜ੍ਹਾਇਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਭਾਰਤੀਆਂ ਨੂੰ ਬਹੁਤ ਘੱਟ ਖਾਣਾ ਦਿੱਤਾ ਗਿਆ ਅਤੇ ਇਹ ਖਾਣਾ ਵੀ ਉਨ੍ਹਾਂ ਨੇ ਹੱਥ ਬੰਨ੍ਹੇ ਹੋਏ ਹੀ ਖਾਧਾ। ਅਮਰੀਕਾ ਦੇ ਅਜਿਹੇ ਵਰਤਾਰੇ ਤੋਂ ਹਰ ਇਕ ਭਾਰਤ ਵਾਸੀ ਹੈਰਾਨ ਤੇ ਨਿਰਾਸ਼ ਹੈ।  

    RELATED ARTICLES

    Most Popular

    Recent Comments