Monday, July 8, 2024
HomePunjabi Newsਚੰਡੀਗੜ੍ਹ ਅਤੇ ਦਿੱਲੀ ਸਮੇਤ ਚਾਰ ਸੂਬਿਆਂ ਲਈ ‘ਆਪ’ ਅਤੇ ਕਾਂਗਰਸ ’ਚ ਹੋਇਆ...

ਚੰਡੀਗੜ੍ਹ ਅਤੇ ਦਿੱਲੀ ਸਮੇਤ ਚਾਰ ਸੂਬਿਆਂ ਲਈ ‘ਆਪ’ ਅਤੇ ਕਾਂਗਰਸ ’ਚ ਹੋਇਆ ਗੱਠਜੋੜ

ਦਿੱਲੀ ’ਚ 4 ਸੀਟਾਂ ’ਤੇ ‘ਆਪ’ ਅਤੇ 3 ਸੀਟਾਂ ’ਤੇ ਕਾਂਗਰਸ ਪਾਰਟੀ ਲੜੇਗੀ ਚੋਣ

ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੰਡੀਗੜ੍ਹ ਅਤੇ 4 ਰਾਜਾਂ ’ਚ ਸੀਟ ਸ਼ੇਅਰਿੰਗ ਫਾਰਮੂਲਾ ਤੈਅ ਹੋ ਗਿਆ ਗਿਆ ਹੈ। ਦਿੱਲੀ ’ਚ ਆਮ ਆਦਮੀ ਪਾਰਟੀ 4 ਸੀਟਾਂ ’ਤੇ ਅਤੇ ਕਾਂਗਰਸ ਪਾਰਟੀ 3 ਸੀਟਾਂ ’ਤੇ ਚੋਣ ਲੜੇਗੀ। ਜਦਕਿ ਹਰਿਆਣਾ ’ਚ ਕਾਂਗਰਸ ਪਾਰਟੀ 9 ਸੀਟਾਂ ’ਤੇ ਆਮ ਆਦਮੀ 1 ਸੀਟ ’ਤੇ ਚੋਣ ਲੜੇਗੀ। ਉਧਰ ਗੁਜਰਾਤ ’ਚ ਕਾਂਗਰਸ ਪਾਰਟੀ 24 ਸੀਟਾਂ ’ਤੇ ਅਤੇ ਆਮ ਆਦਮੀ ਪਾਰਟੀ 2 ਸੀਟਾਂ ’ਤੇ ਚੋਣ ਲੜੇਗੀ ਅਤੇ ਚੰਗੀਗੜ੍ਹ ਦੀ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਚੋਣ ਮੈਦਾਨ ਵਿਚ ਉਤਰੇਗੀ।

ਅੱਜ 24 ਫਰਵਰੀ ਨੂੰ ਨਵੀਂ ਦਿੱਲੀ ’ਚ ਕਾਂਗਰਸ ਪਾਰਟੀ ਵੱਲੋਂ ਮੁਕੁਲ ਵਾਸਨਿਕ ਅਤੇ ਆਦਮੀ ਪਾਰਟੀ ਦੇ ਆਗੂ ਸੌਰਵ ਭਾਰਦਵਾਜ ਅਤੇ ਆਤਿਸ਼ੀ ਵੱਲੋਂ ਸ਼ੀਟ ਸ਼ੇਅਰਿੰਗ ਸਬੰਧੀ ਐਲਾਨ ਕੀਤਾ ਗਿਆ। ਗੋਆ ਦੀਆਂ ਦੋ ਲੋਕ ਸਭਾ ਸੀਟਾਂ ਤੋਂ ਕਾਂਗਰਸੀ ਉਮੀਦਵਾਰ ਹੀ ਚੋਣ ਲੜਗੇ ਜਦਕਿ ਪੰਜਾਬ ਦੀਆਂ ਲੋਕ ਸਭਾ ਸੀਟਾਂ ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਅਲੱਗ ਅਲੱਗ ਚੋਣ ਲੜ ਸਕਦੀਆਂ ਹਨ।

RELATED ARTICLES

Most Popular

Recent Comments