ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਦਲ ਬਦਲ ਦੀ ਰਾਜਨੀਤੀ ਬਹੁਤ ਜਿਆਦਾ ਦੇਖਣ ਨੂੰ ਮਿਲ ਰਹੀ ਹੈ। ਭਾਜਪਾ ਦੇ ਨੌਜਵਾਨ ਆਗੂ ਰੋਬਿਨ ਸਾਂਪਲਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੁਣ ਭਾਜਪਾ ਨੂੰ ਇਹ ਡਰ ਸਤਾ ਰਿਹਾ ਹੈ ਕਿ ਵਿਜੇ ਸਾਂਪਲਾ ਵੀ ਪਾਰਟੀ ਛੱਡ ਸਕਦੇ ਹਨ। ਜਿਸ ਦੇ ਚਲਦੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਬੁੱਧਵਾਰ ਸਵੇਰੇ ਸਾਂਪਲਾ ਦੇ ਘਰ ਪਹੁੰਚੇ ਅਤੇ ਸਾਂਪਲਾ ਦੇ ਨਾਲ ਮੀਟਿੰਗ ਕੀਤੀ।
ਹਾਲਾਂਕਿ ਇਸ ਬਾਰੇ ਕੋਈ ਵੀ ਬਿਆਨ ਮੀਡੀਆ ਸਾਹਮਣੇ ਜਾਰੀ ਨਹੀਂ ਕੀਤਾ ਗਿਆ ਪਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਜੇ ਰੁਪਾਨੀ ਸਾਂਪਲਾ ਨੂੰ ਮਨਾਉਣ ਵਾਸਤੇ ਉਹਨਾਂ ਦੇ ਘਰ ਪਹੁੰਚੇ ਸਨ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅਗਰ ਜੇ ਸਾਂਪਲਾ ਵਿਜ ਰੁਪਾਨੀ ਦੇ ਆਉਣ ਤੋਂ ਬਾਅਦ ਕੀ ਭਾਜਪਾ ਵਿੱਚ ਹੀ ਰਹਿੰਦੇ ਹਨ ਜਾਂ ਫਿਰ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋ ਜਾਂਦੇ ਹਨ।