HomePunjabi NewsLiberal Breakingਨਰਾਜ਼ ਵਿਜੇ ਸਾਂਪਲਾ ਨੂੰ ਮਨਾਉਣ ਪਹੁੰਚਿਆ ਭਾਜਪਾ ਦਾ ਵੱਡਾ ਆਗੂ

ਨਰਾਜ਼ ਵਿਜੇ ਸਾਂਪਲਾ ਨੂੰ ਮਨਾਉਣ ਪਹੁੰਚਿਆ ਭਾਜਪਾ ਦਾ ਵੱਡਾ ਆਗੂ

ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਦਲ ਬਦਲ ਦੀ ਰਾਜਨੀਤੀ ਬਹੁਤ ਜਿਆਦਾ ਦੇਖਣ ਨੂੰ ਮਿਲ ਰਹੀ ਹੈ। ਭਾਜਪਾ ਦੇ ਨੌਜਵਾਨ ਆਗੂ ਰੋਬਿਨ ਸਾਂਪਲਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੁਣ ਭਾਜਪਾ ਨੂੰ ਇਹ ਡਰ ਸਤਾ ਰਿਹਾ ਹੈ ਕਿ ਵਿਜੇ ਸਾਂਪਲਾ ਵੀ ਪਾਰਟੀ ਛੱਡ ਸਕਦੇ ਹਨ। ਜਿਸ ਦੇ ਚਲਦੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਬੁੱਧਵਾਰ ਸਵੇਰੇ ਸਾਂਪਲਾ ਦੇ ਘਰ ਪਹੁੰਚੇ ਅਤੇ ਸਾਂਪਲਾ ਦੇ ਨਾਲ ਮੀਟਿੰਗ ਕੀਤੀ।

ਹਾਲਾਂਕਿ ਇਸ ਬਾਰੇ ਕੋਈ ਵੀ ਬਿਆਨ ਮੀਡੀਆ ਸਾਹਮਣੇ ਜਾਰੀ ਨਹੀਂ ਕੀਤਾ ਗਿਆ ਪਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਜੇ ਰੁਪਾਨੀ ਸਾਂਪਲਾ ਨੂੰ ਮਨਾਉਣ ਵਾਸਤੇ ਉਹਨਾਂ ਦੇ ਘਰ ਪਹੁੰਚੇ ਸਨ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅਗਰ ਜੇ ਸਾਂਪਲਾ ਵਿਜ ਰੁਪਾਨੀ ਦੇ ਆਉਣ ਤੋਂ ਬਾਅਦ ਕੀ ਭਾਜਪਾ ਵਿੱਚ ਹੀ ਰਹਿੰਦੇ ਹਨ ਜਾਂ ਫਿਰ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋ ਜਾਂਦੇ ਹਨ।

RELATED ARTICLES

Most Popular

Recent Comments