More
    HomeEnglish Newsਰਾਹੁਲ ਗਾਂਧੀ ਨੇ ਗੁਜਰਾਤ ਦੇ ਕਾਂਗਰਸੀਆਂ ਨੂੰ ਆਪਣੀਆਂ ਜ਼ਿੰਮੇਵਾਰੀ ਨਿਭਾਉਣ ਦੀ ਦਿੱਤੀ...

    ਰਾਹੁਲ ਗਾਂਧੀ ਨੇ ਗੁਜਰਾਤ ਦੇ ਕਾਂਗਰਸੀਆਂ ਨੂੰ ਆਪਣੀਆਂ ਜ਼ਿੰਮੇਵਾਰੀ ਨਿਭਾਉਣ ਦੀ ਦਿੱਤੀ ਨਸੀਹਤ

    ਕਿਹਾ : ਗੁਜਰਾਤੀਆਂ ’ਚ ਪੈਦਾ ਕਰੋ ਕਾਂਗਰਸ ਪਾਰਟੀ ਪ੍ਰਤੀ ਵਿਸ਼ਵਾਸ

    ਅਹਿਮਦਾਬਾਦ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਸੰਸਦ ਮੈਂਬਰ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਗੁਜਰਾਤ ਪਹੁੰਚੇ। ਜਿੱਥੇ ਉਨ੍ਹਾਂ ਕਾਂਗਰਸੀ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਕਿ ਗੁਜਰਾਤ ’ਚ ਕਾਂਗਰਸ ਪਾਰਟੀ ਦੋ ਤਰ੍ਹਾਂ ਲੀਡਰਸ਼ਿਪ ਹੈ ਅਤੇ ਉਹ ਆਪਸ ਵਿਚ ਵੰਡੇ ਹੋਏ ਹਨ। ਉਨ੍ਹਾਂ ਕਾਂਗਰਸ ਪਾਰਟੀ ਅੰਦਰ ਇਕ ਉਹ ਲੀਡਰਸ਼ਿਪ ਹੈ ਜੋ ਗੁਜਰਾਤ ਦੀ ਜਨਤਾ ਦੇ ਨਾਲ ਖੜ੍ਹੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਕਾਂਗਰਸੀ ਹੈ ਅਤੇ ਦੂਜਾ ਧੜਾ ਉਹ ਹੈ ਜੋ ਕਾਂਗਰਸੀ ਤਾਂ ਹਨ ਪ੍ਰੰਤੂ ਉਹ ਗੁਜਰਾਤ ਦੀ ਜਨਤਾ ਨਾਲੋਂ ਟੁੱਟੇ ਹੋਏ ਹਨ ਅਤੇ ਇਨ੍ਹਾਂ ਵਿਚੋਂ ਕੁੱਝ ਭਾਜਪਾ ਨਾਲ ਮਿਲੇ ਹੋਏ ਹਨ।

    ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਦੋਵੇਂ ਗਰੁੱਪਾਂ ਨੂੰ ਛਾਂਗਣਾ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਅੰਦਰ ਆਗੂਆਂ ਦੀ ਘਾਟ ਨਹੀਂ। ਗੁਜਰਾਤ ਦੇ ਲੋਕ ਸਾਨੂੰ ਉਦੋਂ ਤੱਕ ਚੋਣਾਂ ਨਹੀਂ ਜਿੱਤਣ ਦੇਣਗੇ ਜਦੋਂ ਤੱਕ ਅਸੀਂ ਆਪਣੀਆਂ ਜਿੰਮੇਵਾਰੀਆਂ ਪੂਰੀਆਂ ਨਹੀਂ ਕਰਦੇ…ਸਾਨੂੰ ਗੁਜਰਾਤ ਦੇ ਲੋਕਾਂ ਨੂੰ ਉਦੋਂ ਤੱਕ ਸੱਤਾ ਵਿਚ ਲਿਆਉਣ ਲਈ ਨਹੀਂ ਕਹਿਣਾ ਚਾਹੀਦਾ ਜਦੋਂ ਤੱਕ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਦੇ। ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਕਿ ਜਿਸ ਦਿਨ ਅਸੀਂ ਗੁਜਾਰਤੀਆਂ ਅੰਦਰ ਕਾਂਗਰਸ ਪਾਰਟੀ ਪ੍ਰਤੀ ਵਿਸ਼ਵਾਸ ਪੈਦਾ ਕਰ ਲਵਾਂ ਅਸੀਂ ਉਸੇ ਦਿਨ ਸੱਤਾ ’ਚ ਆ ਜਾਵਾਂਗੇ।

    RELATED ARTICLES

    Most Popular

    Recent Comments