More
    HomePunjabi Newsਕੋਮਲ ਮਿੱਤਲ ਬਣੇ ਮੋਹਾਲੀ ਦੀ ਨਵੀਂ ਡੀਸੀ

    ਕੋਮਲ ਮਿੱਤਲ ਬਣੇ ਮੋਹਾਲੀ ਦੀ ਨਵੀਂ ਡੀਸੀ

    ਪੰਜਾਬ ਦੇ 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲੇ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਫੇਰਬਦਲ ਦੇ ਤਹਿਤ 6 ਡਿਪਟੀ ਕਮਿਸ਼ਨਰਾਂ ਸਣੇ 8 ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਇਸ ਬਦਲਾਅ ਦੇ ਤਹਿਤ ਆਈ.ਏ.ਐਸ. ਅਧਿਕਾਰੀ ਕੋਮਲ ਮਿੱਤਲ ਨੂੰ ਮੁਹਾਲੀ ਦੀ ਨਵੀਂ ਡੀਸੀ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਵਿਨੀਤ ਕੁਮਾਰ ਹੁਣ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣਗੇ। ਪੂਨਮਦੀਪ ਕੌਰ ਨੂੰ ਫਰੀਦਕੋਟ ਦੀ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਆਸ਼ੀਕਾ ਜੈਨ ਹੁਣ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਹੋਵੇਗੀ।

    ਇਸੇ ਤਰ੍ਹਾਂ ਪਰਮਿੰਦਰ ਪਾਲ ਸਿੰਘ ਨੂੰ ਐਸ.ਏ.ਐਸ. ਨਗਰ ਦਾ ਨਗਰ ਨਿਗਮ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਅੰਕੁਰਜੀਤ ਸਿੰਘ ਹੁਣ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਹੋਣਗੇ। ਇਸੇ ਤਰ੍ਹਾਂ ਟੀ. ਬੇਨਿਥ ਬਰਨਾਲਾ ਦੇ ਡਿਪਟੀ ਕਮਿਸ਼ਨਰ ਬਣੇ ਹਨ ਅਤੇ ਵਿਰਾਜ ਸ਼ਿਆਮਕਰਨ ਤਿਡਕੇ ਦੀ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਜੋਂ ਨਿਯੁਕਤੀ ਹੋਈ ਹੈ।

    RELATED ARTICLES

    Most Popular

    Recent Comments