More
    HomePunjabi Newsਨਵੀਂ ਦਿੱਲੀ ਭਗਦੜ ਮਾਮਲਾ-ਸਟੇਸ਼ਨ ’ਤੇ CRPF ਤੈਨਾਤ

    ਨਵੀਂ ਦਿੱਲੀ ਭਗਦੜ ਮਾਮਲਾ-ਸਟੇਸ਼ਨ ’ਤੇ CRPF ਤੈਨਾਤ

    ਮਹਾਂਕੁੰਭ ’ਚ ਵਧਦੀ ਭੀੜ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਲਿਆ ਫੈਸਲਾ

    ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ’ਤੇ ਸੀਆਰਪੀਐਫ ਅਤੇ ਦਿੱਲੀ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ। ਮਹਾਂਕੁੰਭ ਵਿਚ ਵਧਦੀ ਭੀੜ ਨੂੰ ਕੰਟਰੋਲ ਕਰਨ ਦੇ ਲਈ ਕੇਂਦਰ ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਰੇਲਵੇ ਨੇ 26 ਫਰਵਰੀ ਤੱਕ ਸ਼ਾਮ 4 ਵਜੇ  ਤੋਂ ਰਾਤ 11 ਵਜੇ ਤੱਕ ਕਾਊਂਟਰ ਤੋਂ ਪਲੇਟਫਾਰਮ ਟਿਕਟ ਦੀ ਵਿਕਰੀ ਬੰਦ ਕਰ ਦਿੱਤੀ ਹੈ।

    ਦੱਸਿਆ ਜਾ ਰਿਹਾ ਹੈ ਕਿ ਰੇਲਵੇ ਨੇ ਭਵਿੱਖ ਵਿਚ ਪੀਕ ਸੀਜਨ ਵਿਚ ਭਗਦੜ ਜਿਹੀਆਂ ਘਟਨਾਵਾਂ ਤੋਂ ਬਚਣ ਲਈ ਦੇਸ਼ ਦੇ 60 ਵੱਡੇ ਸਟੇਸ਼ਨਾਂ ’ਤੇ ਹੋਲਡਿੰਗ ਏਰੀਆ ਬਣਾਉਣ ਦੀ ਯੋਜਨਾ ਬਣਾਈ ਹੈ। ਉਤਰ ਪ੍ਰਦੇਸ਼ ’ਚ ਚੱਲ ਰਹੇ ਇਸ ਮਹਾਂਕੁੰਭ ਤੋਂ ਬਾਅਦ 2027 ਵਿਚ ਨਾਸਿਕ ਅਤੇ ਹਰਿਦੁਆਰ ਵਿਚ ਵੀ ਅਰਧ ਕੁੰਭ ਲੱਗਣਗੇ।

    ਜ਼ਿਕਰਯੋਗ ਹੈ ਕਿ ਦਿੱਲੀ ਦੇ ਰੇਲਵੇ ਸਟੇਸ਼ਨ ’ਤੇ ਲੰਘੀ 15 ਫਰਵਰੀ ਨੂੰ ਮਹਾਂਕੁੰਭ ’ਚ ਜਾਣ ਵਾਲੇ ਸ਼ਰਧਾਲੂਆਂ ’ਚ ਭਗਦੜ ਮਚਣ ਨਾਲ 11 ਮਹਿਲਾਵਾਂ ਅਤੇ 5 ਬੱਚਿਆਂ ਸਣੇ 18 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਮਹਾਂਕੁੰਭ ਵਿਚ ਲੰਘੀ 28 ਜਨਵਰੀ ਨੂੰ ਭਗਦੜ ਮਚਣ ਕਾਰਨ 30 ਵਿਅਕਤੀਆਂ ਦੀ ਜਾਨ ਵੀ ਚਲੇ ਗਈ ਸੀ। 

    RELATED ARTICLES

    Most Popular

    Recent Comments