ਭਾਰਤੀ ਕ੍ਰਿਕਟ ਟੀਮ ਦੇ ਮੱਧਕ੍ਰਮ ਦੇ ਬੱਲੇਬਾਜ਼ ਕੇਐਲ ਰਾਹੁਲ ਰਾਜਕੋਟ ਵਿੱਚ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਦੇਵਦੱਤ ਪਡੀਕਲ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਸੋਮਵਾਰ ਨੂੰ ਇਸ ਦਾ ਅਧਿਕਾਰਤ ਐਲਾਨ ਕੀਤਾ। ਰਾਹੁਲ ਫਿਲਹਾਲ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਰਿਹੈਬ ਕਰ ਰਹੇ ਹਨ। ਪਹਿਲੇ ਟੈਸਟ ਤੋਂ ਬਾਅਦ ਕੇਐੱਲ ਰਾਹੁਲ ਨੇ ਪੱਟ ‘ਚ ਦਰਦ ਦੀ ਸ਼ਿਕਾਇਤ ਕੀਤੀ। ਰਾਹੁਲ ਪਹਿਲੇ ਟੈਸਟ ‘ਚ ਜ਼ਖਮੀ ਹੋਣ ਕਾਰਨ ਦੂਜਾ ਮੈਚ ਨਹੀਂ ਖੇਡ ਸਕੇ ਸਨ।
ਕੇ ਐਲ ਰਾਹੁਲ ਇੰਗਲੈਡ ਖ਼ਿਲਾਫ਼ ਤੀਸਰੇ ਟੈਸਟ ਵਿੱਚ ਨਹੀਂ ਹੋਣਗੇ ਭਾਰਤੀ ਟੀਮ ਦਾ ਹਿੱਸਾ
RELATED ARTICLES


