ਪੰਜਵੇਂ ਟੀ20 ਮੈਚ ਦੇ ਵਿੱਚ ਇੰਗਲੈਂਡ ਦੇ ਖਿਲਾਫ ਅਭਿਸ਼ੇਕ ਸ਼ਰਮਾ ਵੱਲੋਂ ਲਗਾਏ ਗਏ ਸ਼ਾਨਦਾਰ ਸੈਂਕੜੇ ਤੋਂ ਬਾਅਦ ਉਸ ਦੀ ਰੈਂਕਿੰਗ ਵਿੱਚ ਵਾਧਾ ਹੋਇਆ ਹੈ। ਅਭਿਸ਼ੇਕ ਸ਼ਰਮਾ ਨੰਬਰ ਦੋ ਤੇ ਪਹੁੰਚ ਗਏ ਹਨ। ਆਈਸੀਸੀ ਰੈਂਕਿੰਗ ਵਿੱਚ ਉਸਦੇ 829 ਅੰਕ ਹਨ ਜਦਕਿ ਪਹਿਲੇ ਨੰਬਰ ਤੇ ਟਰੈਵਿਸ ਹੈਡ ਹੈ ਜਿਸ ਦੇ 855 ਅੰਕ ਹਨ। ਅਭਿਸ਼ੇਕ ਨੇ ਇੰਗਲੈਂਡ ਖਿਲਾਫ 5ਵੇਂ ਟੀ-20 ਮੈਚ ‘ਚ 135 ਦੌੜਾਂ ਬਣਾਈਆਂ। ਉਸ ਨੇ 7 ਚੌਕੇ ਅਤੇ 13 ਛੱਕੇ ਲਗਾਏ ਸਨ।
ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਟੀ20 ਰੈਂਕਿੰਗ ਵਿੱਚ ਲਗਾਈ ਲੰਬੀ ਛਾਲ
RELATED ARTICLES