More
    HomePunjabi Newsਉਤਰ ਪ੍ਰਦੇਸ਼ ਦੇ ਬਾਗਪਤ ’ਚ 65 ਫੁੱਟ ਉਚਾ ਮੰਚ ਟੁੱਟਿਆ

    ਉਤਰ ਪ੍ਰਦੇਸ਼ ਦੇ ਬਾਗਪਤ ’ਚ 65 ਫੁੱਟ ਉਚਾ ਮੰਚ ਟੁੱਟਿਆ

    6 ਵਿਅਕਤੀਆਂ ਦੀ ਹੋਈ ਮੌਤ, 80 ਹੋਏ ਗੰਭੀਰ ਜ਼ਖਮੀ

    ਬਾਗਪਤ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਬਾਗਪਤ ’ਚ ਅੱਜ ਮੰਗਲਵਾਰ ਨੂੰ ਜੈਨ ਭਾਈਚਾਰੇ ਦੇ ਨਿਰਵਾਣ ਉਤਸਵ ਦੌਰਾਨ ਹਾਦਸਾ ਵਾਪਰ ਗਿਆ। ਇਥੇ 65 ਫੁੱਟ ਉਚੇ ਮੰਚ ਦੀਆਂ ਪੌੜੀਆਂ ਟੁੱਟ ਗਈਆਂ, ਜਿਸ ਤੋਂ ਬਾਅਦ ਇਥੇ ਭਗਦੜ ਵਾਲੇ ਹਾਲਾਤ ਬਣ ਗਏ ਅਤੇ ਇਸ ਹਾਦਸੇ ਦੌਰਨ 6 ਸ਼ਰਧਾਲੂਆਂ ਦੀ ਮੌਤ ਹੋਈ ਜਦਕਿ 80 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਲੋਕਾਂ ਵੱਲੋਂ ਨੇੜਲੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਹਾਦਸਾ ਬਾਗਪਤ ਸ਼ਹਿਰ ਤੋਂ 20 ਕਿਲੋਮੀਟਰ ਦੂਰ ਬੜੌਤ ਤਹਿਸੀਲ ’ਚ ਸਵੇਰੇ 7 ਤੋਂ 8 ਵਜੇ ਦੇ ਦਰਮਿਆਨ ਵਾਪਰਿਆ।

    ਉਤਸਵ ਦੌਰਾਨ ਆਦਿਨਾਥ ਭਗਵਾਨ ਨੂੰ ਪ੍ਰਸ਼ਾਦ ਚੜ੍ਹਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ। 65 ਫੁੱਟ ਉਚੇ ਮੰਚ ’ਤੇ ਭਗਵਾਨ ਦੀ ਮੂਰਤੀ ਰੱਖੀ ਗਈ ਸੀ ਅਤੇ ਸ਼ਰਧਾਲੂ ਪੌੜੀਆਂ ਰਾਹੀਂ ਮੰਚ ’ਤੇ ਚੜ੍ਹ ਰਹੇ ਸਨ। ਜ਼ਿਆਦਾ ਵਜਨ ਹੋਣ ਕਾਰਨ ਮੰਚਾ ਹੇਠਾਂ ਡਿੱਗ ਗਿਆ ਅਤੇ ਹੇਠਾਂ ਦਬਣ ਕਾਰਨ 5 ਸ਼ਰਧਾਲੂਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਹਿਚਾਣ ਤਰਸਪਾਲ, ਅਮਿਤ, ਊਸ਼ਾ, ਵਿਨੀਤ ਅਤੇ ਕਮਲੇਸ਼ ਵਜੋਂ ਹੋਈ ਹੈ।

    RELATED ARTICLES

    Most Popular

    Recent Comments