More
    HomePunjabi News7 ਫਰਵਰੀ ਨੂੰ ਰਿਲੀਜ਼ ਹੋਵੇਗੀ ਦਿਲਜੀਤ ਦੁਸਾਂਝ ਦੀ ਫਿਲਮ ‘ਪੰਜਾਬ-95’

    7 ਫਰਵਰੀ ਨੂੰ ਰਿਲੀਜ਼ ਹੋਵੇਗੀ ਦਿਲਜੀਤ ਦੁਸਾਂਝ ਦੀ ਫਿਲਮ ‘ਪੰਜਾਬ-95’

    ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਮਈ ਜੀਵਨ ’ਤੇ ਆਧਾਰਤ ਹੈ ਫਿਲਮ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਗਾਇਕ ਅਤੇ ਸੁਪਰ ਸਟਾਰ ਦਿਲਜੀਤ ਦੁਸਾਂਝ ਦੀ ਨਵੀਂ ਅਤੇ ਚਰਚਿਤ ਫਿਲਮ ‘ਪੰਜਾਬ-95’ ਆਉਂਦੀ 7 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਖੁਦ ਦਿਲਜੀਤ ਦੁਸਾਂਝ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ ਗਈ। ਉਨ੍ਹਾਂ ਲਿਖਿਆ ਕਿ ਫੁੱਲ ਮੂਵੀ ਨੋ ਕੱਟ। ਇਸ ਫਿਲਮ ਨੂੰ ਰਿਲੀਜ਼ਿੰਗ ਦੇ ਲਈ ਲਗਭਗ 1 ਸਾਲ ਦਾ ਲੰਬਾ ਇੰਤਜ਼ਾਰ ਕਰਨਾ ਪਿਆ। ਕੇਂਦਰੀ ਫਿਲਮ ਬੋਰਡ ਨੇ ਪਹਿਲਾਂ ਫਿਲਮ ’ਚ 120 ਕੱਟ ਲਗਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ।

    ਦਿਲਜੀਤ ਦੁਸਾਂਝ ਵੱਲੋਂ ਕੀਤੀ ਗਈ ਪੋਸਟ ਤੋਂ ਹੁਣ ਸਾਫ ਹੋ ਗਿਆ ਹੈ ਕਿ ਇਸ ਫਿਲਮ ਨੂੰ ਹੁਣ ਬਿਨਾ ਕਿਸੇ ਕੱਟ ਦੇ ਰਿਲੀਜ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਤ ਹੈ ਅਤੇ ਪੰਜਾਬ ਦੇ ਕਾਲੇ ਦੌਰ ਨੂੰ ਦਰਸਾਉਂਦੀ ਹੈ।

    RELATED ARTICLES

    Most Popular

    Recent Comments