ਪਹਾੜ ਤੋਂ ਲੈ ਕੇ ਪਾਣੀ ਦੀ ਡੂੰਘਾਈ ਤੱਕ ਕਰਨਗੇ ਕੰਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀਆਂ ਸਰਹੱਦਾਂ ’ਤੇ ਜਵਾਨਾਂ ਦੇ ਨਾਲ-ਨਾਲ ਹੁਣ ਰੋਬੋਟਿਕ ਡੌਗ ਵੀ ਤੈਨਾਤ ਹੋਣਗੇ। ਇਹ ਰੋਬੋਟਿਕ ਡੌਗ ਕਿਸੇ ਵੀ ਉਚੇ ਪਹਾੜ ਤੋਂ ਲੈ ਕੇ ਪਾਣੀ ਦੀ ਡੂੰਘਾਈ ਤੱਕ ਜਾ ਕੇ ਕੰਮ ਕਰਨ ਵਿਚ ਸਮਰੱਥ ਹੋਣਗੇ। ਇਨ੍ਹਾਂ ਰੋਬੋਟਿਕਸ ਨੂੰ 10 ਕਿਲੋਮੀਟਰ ਦੂਰ ਬੈਠ ਕੇ ਅਪਰੇਟ ਕੀਤਾ ਜਾ ਸਕਦਾ ਹੈ।
ਇਹ ਰੋਬੋਟਿਕ ਇਕ ਘੰਟਾ ਚਾਰਜ ਕਰਨ ਤੋਂ ਬਾਅਦ ਲਗਾਤਾਰ 10 ਘੰਟੇ ਤੱਕ ਕੰਮ ਸਕਦੇ ਹਨ। ਦੱਸਣਯੋਗ ਹੈ ਕਿ ਰਾਜਸਥਾਨ ਵਿਚ ਪੈਂਦੇ ਜੈਸਲਮੇਰ ਦੇ ਪੋਖਰਣ ਫਾਇਰਿੰਗ ਰੇਂਜ ਵਿਚ ਰੋਬੋਟਿਕ ਡੌਗ ਨੇ ਭਾਰਤੀ ਫੌਜ ਦੀ ਬੈਟਲ ਐਕਸ ਡਿਵੀਜ਼ਨ ਦੇ ਨਾਲ 14 ਤੋਂ 21 ਨਵੰਬਰ ਤੱਕ ਅਭਿਆਸ ਵੀ ਕੀਤਾ ਹੈ।