More
    HomePunjabi Newsਚੰਪਈ ਸੋਰੇਨ ਨੇ ਝਾਰਖੰਡ ਦੇ 12ਵੇਂ ਮੁੱਖ ਮੰਤਰੀ ਵਜੋਂ ਚੁੱਕੀ ਅਹੁਦੇ ਦੀ...

    ਚੰਪਈ ਸੋਰੇਨ ਨੇ ਝਾਰਖੰਡ ਦੇ 12ਵੇਂ ਮੁੱਖ ਮੰਤਰੀ ਵਜੋਂ ਚੁੱਕੀ ਅਹੁਦੇ ਦੀ ਸਹੁੰ

    ਚੰਪਈ ਸਰਕਾਰ ਨੂੰ 10 ਦਿਨਾਂ ਅੰਦਰ ਸਾਬਤ ਕਰਨਾ ਹੋਵੇਗਾ ਬਹੁਮਤ

    ਰਾਂਚੀ/ਬਿਊਰੋ ਨਿਊਜ਼ : ਚੰਪਈ ਸੋਰੇਨ ਝਾਰਖੰਡ ਦੇ 12ਵੇਂ ਮੁੱਖ ਮੰਤਰੀ ਬਣ ਗਏ ਹਨ ਅਤੇ ਸੂਬੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਚੰਪਈ ਦੇ ਨਾਲ ਕਾਂਗਰਸ ਪਾਰਟੀ ਦੇ ਆਲਮਗੀਰ ਅਤੇ ਰਾਸ਼ਟਰੀ ਜਨਤਾ ਦਲ ਦੇ ਸੱਤਿਆਨੰਦ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਚੰਪਈ ਸਰਕਾਰ ਨੂੰ 10 ਦਿਨਾਂ ਦੇ ਅੰਦਰ ਬਹੁਮਤ ਸਾਬਤ ਕਰਨਾ ਹੋਵੇਗਾ ਜਦਕਿ ਸਹੁੰ ਚੁੱਕ ਸਮਾਗਮ ਤੋਂ ਬਾਅਦ ਸਾਰੇ ਵਿਧਾਇਕ ਹੈਦਰਾਬਾਦ ਦੇ ਲਈ ਰਵਾਨਾ ਹੋ ਗਏ। ਉਧਰ ਜ਼ਮੀਨ ਘੁਟਾਲੇ ’ਚ ਫਸੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ।

    ਸੁਪਰੀਮ ਕੋਰਟ ਨੇ ਗਿ੍ਰਫਤਾਰੀ ਖਿਲਾਫ ਸੋਰੇਨ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਪਹਿਲਾਂ ਹਾਈ ਕੋਰਟ ਜਾਣਾ ਚਾਹੀਦਾ ਸੀ। ਜਦਕਿ ਪੀਐਮਐਲਏ ਕੋਰਟ ਨੇ ਹੇਮੰਤ ਸੋਰੇਨ ਨੂੰ ਈਡੀ ਦੇ ਪੰਜ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਝਾਰਖੰਡ ’ਚ 23 ਸਾਲਾਂ ਦੌਰਾਨ 11ਵਾਰ ਮੁੱਖ ਮੰਤਰੀ ਬਦਲੇ ਹਨ ਜਿਨ੍ਹਾਂ ’ਚ ਅਰਜੁਨ ਮੁੰਡਾ ਅਤੇ ਸ਼ੀਬੂ ਸੋਰੇਨ ਤਿੰਨ-ਤਿੰਨ ਵਾਰ ਮੁੱਖ ਮੰਤਰੀ ਬਣੇ। ਜਦਕਿ ਰਘੁਵਰ ਦਾਸ ਇਕਲੌਤੇ ਅਜਿਹੇ ਮੁੱਖ ਮੰਤਰੀ ਰਹੇ ਜਿਨ੍ਹਾਂ ਵੱਲੋਂ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ ਗਿਆ।

    RELATED ARTICLES

    Most Popular

    Recent Comments