More
    HomePunjabi Newsਰਾਹੁਲ ਗਾਂਧੀ ਨੇ ਸਲੂਨ ਵਾਲੇ ਨੂੰ ਮੱਦਦ ਪਹੁੰਚਾਈ

    ਰਾਹੁਲ ਗਾਂਧੀ ਨੇ ਸਲੂਨ ਵਾਲੇ ਨੂੰ ਮੱਦਦ ਪਹੁੰਚਾਈ

    ਗਰੀਬ ਦੀ ਮੁਸਕਾਨ ਵਾਪਸ ਲਿਆਵਾਂਗਾ : ਰਾਹੁਲ

    ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਦਿੱਲੀ ਵਿਚ ਇਕ ਸਲੂਨ ਚਲਾਉਣ ਵਾਲੇ ਅਜੀਤ ਨਾਮ ਵਿਅਕਤੀ ਨੂੰ ਉਸਦੀ ਦੁਕਾਨ ਦੇ ਲਈ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਹੈ। ਰਾਹੁਲ ਦਾ ਕਹਿਣਾ ਸੀ ਕਿ ਮੇਰਾ ਭਾਰਤ ਦੇ ਹਰ ਗਰੀਬ ਅਤੇ ਮਿਡਲ ਕਲਾਸ ਦੇ ਵਿਅਕਤੀਆਂ ਨਾਲ ਵਾਅਦਾ ਹੈ ਕਿ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਾਨ ਵਾਪਸ ਲਿਆਵਾਂਗਾ।

    ਉਧਰ ਦੂਜੇ ਪਾਸੇ ਰਾਹੁਲ ਗਾਂਧੀ ਦਾ ਧੰਨਵਾਦ ਕਰਦੇ ਹੋਏ ਅਜੀਤ ਨੇ ਕਿਹਾ ਕਿ ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਰਾਹੁਲ ਗਾਂਧੀ ਮੈਨੂੰ ਮਿਲਣਗੇ ਅਤੇ ਮੇਰੀ ਮੱਦਦ ਕਰਨਗੇ। ਅਜੀਤ ਨੇ ਕਿਹਾ ਕਿ ਮੈਨੂੰ ਸੈਲੂਨ ਦੀ ਦੁਕਾਨ ਨਾਲ ਸਬੰਧਤ ਸਾਰਾ ਜ਼ਰੂਰੀ ਸਮਾਨ ਮਿਲ ਗਿਆ ਅਤੇ ਕੋਈ ਕਮੀ ਨਹੀਂ ਰਹੀ। ਧਿਆਨ ਰਹੇ ਕਿ ਲੰਘੀ 25 ਅਕਤੂਬਰ ਨੂੰ ਰਾਹੁਲ ਦਿੱਲੀ ਦੇ ਉਤਮ ਨਗਰ ਵਿਚ ਅਜੀਤ ਦੇ ਸਲੂਨ ’ਤੇ ਗਏ ਸਨ ਅਤੇ ਉਨ੍ਹਾਂ ਅਜੀਤ ਨਾਲ ਗੱਲਬਾਤ ਕੀਤੀ ਸੀ।

    RELATED ARTICLES

    Most Popular

    Recent Comments