More
    HomePunjabi Newsਜਲੰਧਰ ਦੀ ਰੇਚਲ ਗੁਪਤਾ ਨੇ ਰਚਿਆ ਇਤਿਹਾਸ

    ਜਲੰਧਰ ਦੀ ਰੇਚਲ ਗੁਪਤਾ ਨੇ ਰਚਿਆ ਇਤਿਹਾਸ

    ਸਾਲ 2024 ਦਾ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਕੀਤਾ ਆਪਣੇ ਨਾਂ

    ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੀ ਰਹਿਣ ਵਾਲੀ ਰੇਚਲ ਗੁਪਤਾ ਨੇ 20 ਸਾਲ ਦੀ ਉਮਰ ’ਚ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖ਼ਿਤਾਬ ਆਪਣੇ ਨਾਂ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ ਮੁਕਾਬਲਾ ਦਾ ਫਾਈਨਲ ਬੈਂਕਾਕ, ਥਾਈਲੈਂਡ ਵਿਚ ਐਮ.ਜੀ.ਆਈ. ਹੈੱਡਕੁਆਰਟਰ ਵਿਖੇ ਆਯੋਜਿਤ ਕੀਤਾ ਗਿਆ ਸੀ।

    ਉਹ ਐਮ.ਜੀ.ਆਈ. ਦੇ ਇਤਿਹਾਸ ਵਿਚ ਗੋਲਡਨ ਤਾਜ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਮਿਸ ਗ੍ਰੈਂਡ ਇੰਟਰਨੈਸ਼ਨਲ ਇਸ ਸਮੇਂ ਦੁਨੀਆ ਭਰ ਵਿਚ 5 ਮਿਲੀਅਨ ਤੋਂ ਵੱਧ ਫਾਲੋਅਰਜ਼ ਦੇ ਨਾਲ ਦੁਨੀਆ ਵਿਚ ਨੰਬਰ ਇਕ ਬਿਊਟੀ ਪੇਜੈਂਟ ਹੈ। ਰੇਚਲ, ਜਿਸ ਨੇ ਪਹਿਲਾਂ ਮਿਸ ਸੁਪਰ ਟੈਲੇਂਟ ਆਫ ਵਰਲਡ 2022 ਦਾ ਖਿਤਾਬ ਹਾਸਲ ਕੀਤਾ ਸੀ, ਨੇ ਅਗਸਤ 2024 ਵਿਚ ਜ਼ੀ ਸਟੂਡੀਓ, ਜੈਪੁਰ ਵਿਚ ਮਿਸ ਗ੍ਰੈਂਡ ਇੰਡੀਆ ਜਿੱਤੀ ਅਤੇ ਮਿਸ ਗ੍ਰੈਂਡ ਇੰਟਰਨੈਸ਼ਨਲ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ, ਅਜਿਹਾ ਤਾਜ ਭਾਰਤ ਨੇ ਪਹਿਲਾਂ ਕਦੇ ਨਹੀਂ ਜਿੱਤਿਆ ਸੀ। ਇਸ ਵੱਕਾਰੀ ਮੁਕਾਬਲੇ ਵਿਚ 70 ਤੋਂ ਵੱਧ ਦੇਸ਼ਾਂ ਨੇ ਭਾਗ ਲਿਆ। ਮਿਸ ਗ੍ਰੈਂਡ ਇੰਟਰਨੈਸ਼ਨਲ ਮੁਕਾਬਲੇ ਵਿਚ ਉਸਦਾ ਪ੍ਰਦਰਸ਼ਨ ਬੇਮਿਸਾਲ ਸੀ।

    RELATED ARTICLES

    Most Popular

    Recent Comments