ਮਹਿਲਾ ਟੀਮ ਇੰਡੀਆ ਲਈ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣਾ ਮੁਸ਼ਕਲ ਹੋ ਗਿਆ ਹੈ। ਟੀਮ ਅੱਜ ਆਪਣੇ ਤੀਜੇ ਮੈਚ ਵਿੱਚ ਸ੍ਰੀਲੰਕਾ ਨਾਲ ਭਿੜੇਗੀ। ਜੇਕਰ ਭਾਰਤ ਨੇ ਸੈਮੀਫਾਈਨਲ ‘ਚ ਪਹੁੰਚਣਾ ਹੈ ਤਾਂ ਉਸ ਨੂੰ ਆਪਣੇ ਬਾਕੀ ਦੋਵੇਂ ਗਰੁੱਪ ਮੈਚ ਵੱਡੇ ਫਰਕ ਨਾਲ ਜਿੱਤਣੇ ਹੋਣਗੇ। ਸ਼੍ਰੀਲੰਕਾ ਤੋਂ ਬਾਅਦ ਟੀਮ ਦਾ ਸਾਹਮਣਾ 13 ਅਕਤੂਬਰ ਨੂੰ ਆਸਟ੍ਰੇਲੀਆ ਨਾਲ ਹੋਵੇਗਾ। ਭਾਰਤੀ ਮਹਿਲਾ ਟੀਮ ਨੇ ਟੀ-20 ਵਿਸ਼ਵ ਕੱਪ ‘ਚ ਸ਼੍ਰੀਲੰਕਾ ‘ਤੇ ਦਬਦਬਾ ਬਣਾ ਲਿਆ ਹੈ। ਵਿਸ਼ਵ ਕੱਪ ‘ਚ ਦੋਵਾਂ ਵਿਚਾਲੇ ਹੁਣ ਤੱਕ 5 ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚ ਭਾਰਤ ਨੇ 4 ਮੈਚ ਜਿੱਤੇ ਹਨ ਅਤੇ ਸ਼੍ਰੀਲੰਕਾ ਨੇ 1 ਮੈਚ ਜਿੱਤਿਆ ਹੈ।
ਮਹਿਲਾ ਟੀ20 ਵਰਲਡ ਕੱਪ 2024 ‘ਚ ਟੀਮ ਇੰਡੀਆ ਦਾ ਮੁਕਾਬਲਾ ਅੱਜ ਸ਼੍ਰੀਲੰਕਾ ਦੀ ਟੀਮ ਨਾਲ
RELATED ARTICLES