More
    HomePunjabi Newsਪੰਜਾਬ ਵਿਚ 3 IPS ਅਧਿਕਾਰੀਆਂ ਨੂੰ ਬਣਾਇਆ ਗਿਆ ADGP

    ਪੰਜਾਬ ਵਿਚ 3 IPS ਅਧਿਕਾਰੀਆਂ ਨੂੰ ਬਣਾਇਆ ਗਿਆ ADGP

    ਨੀਲਭ ਕਿਸ਼ੋਰ, ਸ਼ਿਵ ਕੁਮਾਰ ਵਰਮਾ ਅਤੇ ਜਸਕਰਨ ਸਿੰਘ ਦੀ ਹੋਈ ਤਰੱਕੀ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਐਡੀਸ਼ਨਲ ਡਾਇਰੈਕਟਰ ਜਨਰਲ (ਏਡੀਜੀਪੀ) ਅਧਿਕਾਰੀਆਂ ਦੀ ਸੰਖਿਆ ਵਿਚ ਇਜ਼ਾਫਾ ਕਰਦੇ ਹੋਏ ਤਿੰਨ ਨਵੀਆਂ ਤਰੱਕੀਆਂ ਕੀਤੀਆਂ ਹਨ। ਇਸ ਤੋਂ ਬਾਅਦ ਪੰਜਾਬ ਪੁਲਿਸ ਵਿਚ ਹੁਣ ਕੁੱਲ 28 ਏਡੀਜੀਪੀ ਅਧਿਕਾਰੀ ਹੋ ਗਏ ਹਨ। ਜਦੋਂ ਕਿ ਪੰਜਾਬ ਵਿਚ 17 ਡੀਜੀਪੀ ਅਧਿਕਾਰੀ ਹਨ। ਇਨ੍ਹਾਂ ਵਿਚੋਂ ਤਿੰਨ ਦਿਨਕਰ ਗੁਪਤਾ, ਪਰਾਗ ਜੈਨ ਅਤੇ ਹਰਪ੍ਰੀਤ ਸਿੰਘ ਸਿੱਧੂ ਕੇਂਦਰ ਵਿਚ ਡੈਪੂਟੇਸ਼ਨ ’ਤੇ ਹਨ।

    ਪੰਜਾਬ ਪੁਲਿਸ ਨੇ 1998 ਬੈਚ ਦੇ ਤਿੰਨ ਆਈਪੀਐਸ ਅਧਿਕਾਰੀਆਂ ਨੀਲਭ ਕਿਸ਼ੋਰ, ਸ਼ਿਵ ਕੁਮਾਰ ਵਰਮਾ ਅਤੇ ਜਸਕਰਨ ਸਿੰਘ ਨੂੰ ਤਰੱਕੀ ਦੇ ਕੇ ਏਡੀਜੀਪੀ ਬਣਾ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬ ਵਿਚ ਹੁਣ 17 ਡੀਜੀਪੀ, 28 ਏਡੀਜੀਪੀ, ਸਿਰਫ 10 ਇੰਸਪੈਕਟਰ ਜਨਰਲ ਆਫ ਪੁਲਿਸ (ਆਈ.ਜੀ.ਪੀ.) ਅਤੇ 20 ਡੀਆਈਜੀ ਹਨ। ਇਸੇ ਤਰ੍ਹਾਂ ਕੁੱਲ ਆਈਪੀਐਸ ਅਧਿਕਾਰੀਆਂ ਦੀ ਗਿਣਤੀ 142 ਹੈ।   

    RELATED ARTICLES

    Most Popular

    Recent Comments