More
    HomePunjabi Newsਪੰਜਾਬੀ ਗਾਇਕ ਕਰਨ ਔਜਲਾ ਦੇ ਪ੍ਰੋਗਰਾਮ ਦੌਰਾਨ ਕਿਸੇ ਨੇ ਮਾਰਿਆ ਜੁੱਤਾ

    ਪੰਜਾਬੀ ਗਾਇਕ ਕਰਨ ਔਜਲਾ ਦੇ ਪ੍ਰੋਗਰਾਮ ਦੌਰਾਨ ਕਿਸੇ ਨੇ ਮਾਰਿਆ ਜੁੱਤਾ

    ਚਿਹਰੇ ’ਤੇ ਲੱਗਿਆ, ਭੜਕੇ ਗਾਇਕ ਨੇ ਜੁੱਤਾ ਮਾਰਨ ਵਾਲੇ ਸਟੇਜ ’ਤੇ ਆਉਣ ਦੀ ਦਿੱਤੀ ਧਮਕੀ

    ਚੰਡੀਗੜ੍ਹ/ਬਿਊਰੋ ਨਿਊਜ਼ : ਬਾਲੀਵੁੱਡ ਗੀਤ ਤੌਬਾ-ਤੌਬਾ ਗਾਉਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਯੂਕੇ ਟੂਰ ’ਤੇ ਹਨ। ਲੰਦਨ ’ਚ ਉਨ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਇਸੇ ਦੌਰਾਨ ਉਨ੍ਹਾਂ ’ਤੇ ਕਿਸੇ ਨੇ ਜੁੱਤਾ ਸੁੱਟ ਦਿੱਤਾ। ਗੁੱਸੇ ’ਚ ਆਏ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੇ ਜੁੱਤਾ ਸੁੱਟਣ ਵਾਲੇ ਨੂੰ ਸਟੇਜ ’ਤੇ ਆਉਣ ਦੀ ਧਮਕੀ ਦੇ ਦਿੱਤੀ।

    ਪ੍ਰੋਗਰਾਮ ਦੇ ਆਖਰ ’ਚ ਗਾਇਕ ਨੇ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਕਰਨ ਔਜਲਾ ਦਾ ਅਸਲੀ ਨਾਮ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਛੋਟੀ ਉਮਰ ’ਚ ਹੀ ਆਪਣੇ ਮਾਤਾ-ਪਿਤਾ ਨੂੰ ਖੋਅ ਦਿੱਤਾ ਸੀ। ਗਾਇਕ ਜੱਸੀ ਗਿੱਲ ਕਰਕੇ ਉਹ ਮਿਊਜ਼ਿਕ ਇੰਡਸਟਰੀ ਵਿਚ ਅਤੇ ਉਨ੍ਹਾਂ ਜੱਸੀ ਗਿੱਲ ਲਈ ਇਕ ਗੀਤ ਵੀ ਲਿਖਿਆ ਸੀ ਜੋ ਕਾਫ਼ੀ ਹਿੱਟ ਹੋਇਆ ਸੀ।

    RELATED ARTICLES

    Most Popular

    Recent Comments