More
    HomePunjabi Newsਪੰਜਾਬ ’ਚ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਮਹਿੰਗੀ

    ਪੰਜਾਬ ’ਚ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਮਹਿੰਗੀ

    ਮਾਨ ਸਰਕਾਰ ਨੇ ਸੂਬੇ ’ਚ ਗ੍ਰੀਨ ਟੈਕਸ ਕੀਤਾ ਲਾਗੂ, ਨੋਟੀਫਿਕੇਸ਼ਨ ਹੋਇਆ ਜਾਰੀ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਗਈ ਹੈ, ਕਿਉਂਕਿ ਮਾਨ ਸਰਕਾਰ ਨੇ ਸੂਬੇ ’ਚ ਗ੍ਰੀਨ ਟੈਕਸ ਲਾਗੂ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਚਲਦਿਆਂ ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਸਮੇਂ ਗ੍ਰੀਨ ਟੈਕਸ ਦੇਣਾ ਹੋਵੇਗਾ।

    ਡੀਜ਼ਲ ਅਤੇ ਪੈਟਰੋਲ ਵਾਹਨਾਂ ’ਤੇ ਗ੍ਰੀਨ ਟੈਕਸ ਦੀ ਕੈਟਾਗਿਰੀ ਨੂੰ ਅਲੱਗ-ਅਲੱਗ ਰੱਖਿਆ ਗਿਆ ਹੈ। ਜਦਕਿ ਐਲਪੀਜੀ, ਸੀਐਨਜੀ, ਬੈਟਰੀ ਜਾਂ ਸੋਲਰ ਪਾਵਰ ਨਾਲ ਚੱਲਣ ਵਾਲੇ ਵਾਹਨਾਂ ਨੂੰ ਗ੍ਰੀਨ ਟੈਕਸ ਦੀ ਕੈਟਾਗਿਰੀ ’ਚ ਬਾਹਰ ਰੱਖਿਆ ਗਿਆ ਹੈ। ਹੁਣ 15 ਸਾਲ ਪੁਰਾਣੇ ਨਾਨ ਟਰਾਂਸਪੋਰਟ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਲਈ ਪੈਟਰੋਲ ਟੂ ਵਹੀਲਰ ਵਾਹਨ ਮਾਲਕਾਂ ਨੂੰ 500 ਰੁਪਏ ਅਤੇ ਡੀਜ਼ਲ ਵਾਹਨ ਦੇ ਮਾਲਕਾਂ ਨੂੰ 1000 ਹਜ਼ਾਰ ਰੁਪਏ ਗ੍ਰੀਨ ਟੈਕਸ ਦੇਣਾ ਹੋਵੇਗਾ। ਇਸੇ ਤਰ੍ਹਾਂ ਫੋਰ ਵਹੀਲਰ ਦੇ ਲਈ 1500 ਸੀਸੀ ਤੋਂ ਹੇਠਾਂ ਵਾਲੇ ਪੈਟਰੋਲ ਵਾਹਨ ਮਾਲਕਾਂ ਨੂੰ 3000 ਰੁਪਏ ਅਤੇ ਡੀਜ਼ਲ ਵਾਹਨ ਮਾਲਕਾਂ ਨੂੰ 4000 ਰੁਪਏ ਗ੍ਰੀਨ ਟੈਕਸ ਦੇਣਾ ਪਵੇਗਾ।

    RELATED ARTICLES

    Most Popular

    Recent Comments