ਆਓ ਰਲ਼ ਮਿਲ਼ ਪੌਦੇ ਲਾਈਏ, ਪੰਜਾਬ ਨੂੰ ਹਰਿਆ-ਭਰਿਆ ਬਣਾਈਏ… ਦੇ ਨਾਅਰੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਵਿਖੇ 73ਵੇਂ ਰਾਜ ਪੱਧਰੀ ਵਣ ਮਹਾਂ-ਉਤਸਵ ਵਿੱਚ ਪਹੁੰਚੇ । ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਕੰਮ ਕਰਾਉਣ ਦੇ ਲਈ ਤਤਪਰ ਹੈ ਸਰਕਾਰ ਤੁਹਾਡੇ ਦੁਆਰ ਸਕੀਮ ਚੱਲ ਰਹੀ ਹੈ। ਤੇ ਉਹ ਜਲੰਧਰ ਖੁਦ ਦੋ ਦਿਨ ਹਫਤੇ ਵਿੱਚ ਬੈਠਿਆ ਕਰਨਗੇ ਅਤੇ ਜਿਸ ਨੂੰ ਵੀ ਕੋਈ ਕੰਮ ਹੈ ਉਹ ਸਿੱਧਾ ਆ ਕੇ ਉਹਨਾਂ ਨੂੰ ਮਿਲ ਸਕਦਾ ਹੈ ।
ਇਸ ਮੌਕੇ ਉਹਨਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੋਈ ਵੀ ਮੁਲਾਜ਼ਮ ਆਪਣੇ ਡਿਊਟੀ ਤੋਂ ਕੁਤਾਹੀ ਵਰਤਦਾ ਹੈ ਤਾਂ ਉਸਨੂੰ ਸਿੱਧਾ ਸਸਪੈਂਡ ਕੀਤਾ ਜਾਵੇਗਾ ਅਤੇ ਉਸਦਾ ਕੋਈ ਬਹਾਨਾ ਸੁਣਿਆ ਨਹੀਂ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੈ ਉਹਨਾਂ ਦੇ ਕੰਮ ਘਰ ਬੈਠਿਆਂ ਹੀ ਹੋਣਗੇ। ਕਿਉਂਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹੇਗੀ।