More
    HomePunjabi Newsਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ’ਚ ਬੱਦਲ ਫਟਣ ਕਾਰਨ 4 ਵਿਅਕਤੀਆਂ ਦੀ ਹੋਈ...

    ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ’ਚ ਬੱਦਲ ਫਟਣ ਕਾਰਨ 4 ਵਿਅਕਤੀਆਂ ਦੀ ਹੋਈ ਮੌਤ, 51 ਹੋਏ ਲਾਪਤਾ

    ਖਰਾਬ ਮੌਸਮ ਦੇ ਚਲਦਿਆਂ ਰੋਕੀ ਗਈ ਕੇਦਾਰਨਾਥ ਯਾਤਰਾ

    ਮਨਾਲੀ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ’ਚ ਲੰਘੀ ਦੇਰ ਰਾਤ ਭਾਰੀ ਬਾਰਿਸ਼ ਅਤੇ ਤਿੰਨ ਥਾਵਾਂ ’ਤੇ ਬੱਦਲ ਫਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਈ ਜਦਕਿ 51 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਕੁੱਲੂ, ਮੰਡੀ ਅਤੇ ਰਾਮਪੁਰ ’ਚ ਬਾਰਿਸ਼ ਨਾਲ ਭਾਰੀ ਤਬਾਹੀ ਹੋਈ। ਪਾਰਬਤੀ ਨਦੀ ’ਚ ਪਾਣੀ ਦਾ ਪੱਧਰ ਵਧਣ ਨਾਲ ਮਲਾਣਾ ਪਾਵਰ ਪ੍ਰੋਜੈਕਟ 1 ਦਾ ਡੈਮ ਟੁੱਟ ਗਿਆ। ਰਾਮਪੁਰ ਦੇ ਸਮੇਜ ’ਚ ਬੱਦਲ ਫਟਣ ਤੋਂ ਬਾਅਦ ਸਮੇਜ ਪਿੰਡ ਦੇ ਕਈ ਘਰ ਪਾਣੀ ’ਚ ਰੁੜ ਗਏ। ਦੋ ਵਿਅਕਤੀਆਂ ਦੀਆਂ ਮਿ੍ਰਤਕ ਦੇਹਾਂ ਮਿਲ ਚੁੱਕੀਆਂ ਹਨ ਜਦਕਿ ਲਾਪਤਾ ਵਿਅਕਤੀਆਂ ਦੀ ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ।

    ਉਧਰ ਉਤਰਾਖੰਡ ਦੇ ਕੇਦਾਰਨਾਥ ’ਚ ਵੀ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 200 ਦੇ ਲਗਭਗ ਯਾਤਰੀ ਸੜਕ ਟੁੱਟ ਜਾਣ ਕਾਰਨ ਇਥੇ ਫਸ ਗਏ ਹਨ। ਉਤਰਾਖੰਡ ਸਰਕਾਰ ਨੇ ਖਰਾਬ ਮੌਸਮ ਦੇ ਚਲਦਿਆਂ ਫਿਲਹਾਲ ਕੇਦਾਰਨਾਥ ਯਾਤਰਾ ਨੂੰ ਰੋਕ ਦਿੱਤਾ ਹੈ।

    RELATED ARTICLES

    Most Popular

    Recent Comments