More
    HomePunjabi Newsਦਿੱਲੀ ਏਅਰਪੋਰਟ ਤੋਂ ਪਰਤ ਰਹੇ ਬਜ਼ੁਰਗ ਜੋੜੇ ’ਤੇ ਹੋਇਆ ਹਮਲਾ

    ਦਿੱਲੀ ਏਅਰਪੋਰਟ ਤੋਂ ਪਰਤ ਰਹੇ ਬਜ਼ੁਰਗ ਜੋੜੇ ’ਤੇ ਹੋਇਆ ਹਮਲਾ

    ਮਲੋਟ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਮਲੋਟ ਦੇ ਰਹਿਣ ਵਾਲੇ ਇਕ ਐਨਆਰਆਈ ਪਰਿਵਾਰ ਦੇ ਬਜ਼ੁਰਗ ਜੋੜੇ ’ਤੇ ਲੁਟੇਰਿਆਂ ਨੇ ਹਥਿਆਰਾਂ ਨਾਲ ਜਾਨ ਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਸਮਾਜਸੇਵੀ ਸ਼ਿਵਜੀਤ ਸਿੰਘ ਸੰਗਾ ਵੱਲੋਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਲਿਖਿਆ ਕਿ ਆਰੋਪੀਆਂ ਨੇ ਪੀੜਤ ਪਰਿਵਾਰ ਦੀ ਗੱਡੀ ਦੀ ਤੋੜ-ਫੋੜ ਕੀਤੀ ਪ੍ਰੰਤੂ ਪਰਿਵਾਰ ਨੇ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾਈ। ਉਨ੍ਹਾਂ ਅੱਗੇ ਲਿਖਿਆ ਕਿ ਜੋ ਵਿਦੇਸ਼ੀ ਪਰਿਵਾਰ ਦਿੱਲੀ ਏਅਰਪੋਰਟ ਤੋਂ ਰਾਤ ਦੇ ਸਮੇਂ ਕਾਰਾਂ ’ਚ ਇਕੱਲੇ ਪੰਜਾਬ ਵੱਲ ਆਉਂਦੇ ਹਨ ਉਹ ਸਾਵਧਾਨ ਹੋ ਜਾਣ।

    ਉਨ੍ਹਾਂ ਕਿਹਾ ਕਿ ਬਜ਼ੁਰਗ ਮਾਂ ਲਗਭਗ 12 ਵਜੇ ਦਿੱਲੀ ਏਅਰਪੋਰਟ ’ਤੇ ਉਤਰੇ ਅਤੇ ਉਹ ਜਦੋਂ ਉਥੋਂ ਬਾਹਰ ਨਿਕਲੇ ਤਾਂ ਪਿੰਡ ਦੇ ਕੁੱਝ ਨੌਜਵਾਨ ਉਨ੍ਹਾਂ ਨੂੰ ਲੈਣ ਲਈ ਪਹੁੰਚੇ ਸਨ। ਜਿਨ੍ਹਾਂ ਦੇ ਨਾਲ ਉਹ ਪਿੰਡ ਲਈ ਚੱਲ ਪਏ ਅਤੇ ਰਸਤੇ ’ਚ 20 ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਰਸਤੇ ’ਚ ਗੱਡੀ ਨੂੰ ਰੋਕ ਕੇ ਉਨ੍ਹਾਂ ਦੀ ਗੱਡੀ ’ਤੇ ਹਮਲਾ ਕਰ ਦਿੱਤਾ। ਆਰੋਪੀਆਂ ਵੱਲੋਂ ਹਮਲਾ ਲੁੱਟ ਦੀ ਨੀਅਤ ਨਾਲ ਨਹੀਂ ਬਲਕਿ ਸਿਰਫ਼ ਨੁਕਸਾਨ ਲਈ ਹੀ ਕੀਤਾ ਗਿਆ ਸੀ।

    RELATED ARTICLES

    Most Popular

    Recent Comments