More
    HomePunjabi Newsਦਿੱਲੀ ਦੇ ਐਲਜੀ ਵੀਕੇ ਸਕਸੈਨਾ ਨੇ ਕੇਜਰੀਵਾਲ ’ਤੇ ਘੱਟ ਕੈਲੋਰੀ ਲੈਣ ਦਾ...

    ਦਿੱਲੀ ਦੇ ਐਲਜੀ ਵੀਕੇ ਸਕਸੈਨਾ ਨੇ ਕੇਜਰੀਵਾਲ ’ਤੇ ਘੱਟ ਕੈਲੋਰੀ ਲੈਣ ਦਾ ਲਗਾਇਆ ਆਰੋਪ

    ਕਿਹਾ : ਸਹੀ ਡਾਈਟ ਨਾ ਲੈਣ ਕਰਕੇ ਘਟਿਆ ਹੈ ਕੇਜਰੀਵਾਲ ਦਾ ਵਜਨ

    ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਐਲਜੀ ਵੀ ਕੇ ਸਕਸੈਨਾ ਨੇ ਸ਼ਰਾਬ ਘੁਟਾਲਾ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਸਕੱਤਰ ਨੂੰ ਇਕ ਪੱਤਰ ਲਿਖਿਆ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਸਹੀ ਤਰੀਕੇ ਨਾਲ ਡਾਈਟ ਨਾ ਲੈਣ ਦਾ ਆਰੋਪ ਲਗਾਇਆ ਹੈ। ਵੀ ਕੇ ਸਕਸੈਨਾ ਨੇ ਕਿਹਾ ਕਿ ਕੇਜਰੀਵਾਲ ਜਾਣਬੁੱਝ ਕੇ ਘੱਟ ਕੈਲੋਰੀ ਲੈ ਰਹੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਦਾ ਵਜਨ ਘਟਿਆ ਹੈ।

    ਉਨ੍ਹਾਂ ਕਿਹਾ ਕਿ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਕੇਜਰੀਵਾਲ ਨੇ 6 ਜੂਨ ਤੋਂ 13 ਜੁਲਾਈ ਤੱਕ ਤਿੰਨ ਵਾਰ ਖਾਣੇ ਘੱਟ ਕੈਲੋਰੀ ਵਾਲੀ ਡਾਈਟ ਲਈ ਹੈ। ਉਧਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਐਲਜੀ ਵੱਲੋਂ ਲਿਖੀ ਚਿੱਠੀ ਨੂੰ ਮਜ਼ਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਖੁਦ ਦੀ ਸ਼ੂਗਰ ਨੂੰ ਘੱਟ ਕਿਉਂ ਕਰੇਗਾ। ਜਦਕਿ ਇਸ ਨੂੰ ਘੱਟ ਕਰਨਾ ਬਹੁਤ ਖਤਰਨਾਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਐਲਜੀ ਸਾਬ ਜੇਕਰ ਤੁਹਾਨੂੰ ਇਸ ਬਿਮਾਰੀ ਸਬੰਧੀ ਜਾਣਕਾਰੀ ਨਹੀਂ ਹੈ ਤਾਂ ਉਨ੍ਹਾਂ ਨੂੰ ਅਜਿਹੀ ਚਿੱਠੀ ਨਹੀਂ ਲਿਖਣੀ ਚਾਹੀਦੀ। ਜ਼ਿਕਰਯੋਗ ਹੈ ਕਿ ਸ਼ਰਾਬ ਨੀਤੀ ਮਾਮਲੇ ’ਚ ਈਡੀ ਲੰਘੀ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੂੰ ਗਿ੍ਰਫ਼ਤਾਰ ਕੀਤਾ ਸੀ।

    RELATED ARTICLES

    Most Popular

    Recent Comments