More
    HomePunjabi Newsਪੰਜਾਬ ’ਚ ਕਾਂਗਰਸ ਪਾਰਟੀ ਦਾ 5 ਲੋਕ ਸਭਾ ਸੀਟਾਂ ’ਤੇ ਫਸਿਆ ਪੇਚ

    ਪੰਜਾਬ ’ਚ ਕਾਂਗਰਸ ਪਾਰਟੀ ਦਾ 5 ਲੋਕ ਸਭਾ ਸੀਟਾਂ ’ਤੇ ਫਸਿਆ ਪੇਚ

    ਕੇਂਦਰੀ ਕਮੇਟੀ ਨੇ ਦੋ-ਦੋ ਦਾਅਵੇਦਾਰਾਂ ਦੇ ਮੰਗੇ ਨਾਂ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਕਾਂਗਰਸ ਪਾਰਟੀ ਦਾ 5 ਲੋਕ ਸਭਾ ਸੀਟਾਂ ’ਤੇ ਫਿਲਹਾਲ ਪੇਚ ਫਸਿਆ ਹੋਇਆ ਹੈ, ਜਿਸ ਨੂੰ ਲੈ ਕੇ ਪਾਰਟੀ ਵੱਲੋਂ ਮੰਥਨ ਕੀਤਾ ਜਾ ਰਿਹਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਆਉਂਦੀ 27 ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਬਾਕੀ ਰਹਿੰਦੇ 5 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਾਂਗਰਸ ਸਕਰੀਨਿੰਗ ਕਮੇਟੀ ਵੱਲੋਂ ਹਰ ਲੋਕ ਸਭਾ ਹਲਕੇ ਤੋਂ ਚਾਰ-ਚਾਰ ਉਮੀਦਵਾਰਾਂ ਦੇ ਨਾਮ ਭੇਜੇ ਗਏ ਸਨ। ਜਦਕਿ ਕੇਂਦਰੀ ਕਮੇਟੀ ਵੱਲੋਂ ਹੁਣ ਦੋ-ਦੋ ਦਾਅਵੇਦਾਰਾਂ ਦੇ ਨਾਮ ਮੰਗੇ ਗਏ ਹਨ ਅਤੇ ਇਨ੍ਹਾਂ ਵਿਚੋਂ ਹੀ ਉਮੀਦਵਾਰਾਂ ਦੇ ਨਾਮ ਫਾਈਨਲ ਕੀਤੇ ਜਾਣਗੇ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਸਰਵੇ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ।

    ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਲੋਕਲ ਅਤੇ ਮਜ਼ਬੂਤ ਚਿਹਰੇ ਨੂੰ ਹੀ ਪਾਰਟੀ ਉਮੀਦਵਾਰ ਬਣਾਇਆ ਜਾਵੇਗਾ। ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 8 ਸੀਟਾਂ ’ਤੇ ਉਮੀਦਵਾਰ ਉਤਾਰੇ ਜਾ ਚੁੱਕੇ ਹਨ ਜਦਕਿ 5 ਸੀਟਾਂ ’ਤੇ ਉਮੀਦਵਾਰ ਉਤਾਰਨੇ ਹਾਲੇ ਬਾਕੀ ਹਨ।

    RELATED ARTICLES

    Most Popular

    Recent Comments