More
    HomePunjabi Newsਦਿਨਕਰ ਗੁਪਤਾ 31 ਮਾਰਚ ਨੂੰ ਹੋਣਗੇ ਰਿਟਾਇਰ; ਐਨ ਆਈ ਏ ਨੂੰ ਮਿਲਿਆ...

    ਦਿਨਕਰ ਗੁਪਤਾ 31 ਮਾਰਚ ਨੂੰ ਹੋਣਗੇ ਰਿਟਾਇਰ; ਐਨ ਆਈ ਏ ਨੂੰ ਮਿਲਿਆ ਨਵਾਂ ਚੀਫ

    ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ ਆਈ ਏ) ਦੇ ਮੁਖੀ ਦਿਨਕਰ ਗੁਪਤਾ 31 ਮਾਰਚ 2024 ਨੂੰ ਰਿਟਾਇਰ ਹੋ ਰਹੇ ਹਨ। ਇਸ ਦੌਰਾਨ ਭਾਰਤ ਸਰਕਾਰ ਨੇ ਐਨ ਆਈ ਏ ਦਾ ਨਵਾਂ ਚੀਫ ਵੀ ਨਿਯੁਕਤ ਕਰ ਦਿੱਤਾ ਹੈ। 1990 ਬੈਚ ਦੇ ਮਹਾਰਾਸ਼ਟਰ ਕੇਡਰ ਦੇ ਆਈ ਪੀ ਐਸ ਅਧਿਕਾਰੀ ਸਦਾਨੰਦ ਵਸੰਤ ਨੂੰ ਐਨ ਆਈ ਏ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।

    ਪ੍ਰਸੋਨਲ ਵਿਭਾਗ ਨੇ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦਾ ਕਾਰਜਕਾਲ 31 ਦਸੰਬਰ 2026 ਨੂੰ ਉਨ੍ਹਾਂ ਦੀ ਸੇਵਾਮੁਕਤੀ ਤੱਕ ਰਹੇਗਾ। ਇਸੇ ਦੌਰਾਨ ਰਾਜਸਥਾਨ ਕੇਡਰ ਦੇ 1990 ਬੈਚ ਦੇ ਆਈਪੀਐੱਸ ਅਧਿਕਾਰੀ ਰਾਜੀਵ ਕੁਮਾਰ ਸ਼ਰਮਾ ਨੂੰ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ 30 ਜੂਨ 2026 ਨੂੰ ਉਨ੍ਹਾਂ ਦੇ ਰਿਟਾਇਰ ਹੋਣ ਤੱਕ ਰਹੇਗਾ।   

    RELATED ARTICLES

    Most Popular

    Recent Comments