ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਅੱਜ ਸਵੇਰੇ ਬੱਚੇ ਨੇ ਜਨਮ ਲਿਆ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਂਝੀ ਕੀਤੀ। ਮੂਸੇਵਾਲਾ ਦੇ ਘਰ ਨੰਨ੍ਹੇ ਮਹਿਮਾਨ ਆਉਣ ਤੋਂ ਬਾਅਦ ਵਧਾਈਆਂ ਦੇਣ ਦਾ ਤਾਂਤਾ ਲੱਗ ਗਿਆ। ਰਾਜਨੀਤੀ ਹਸਤੀਆਂ ਤੋਂ ਲੈ ਕੇ ਪੰਜਾਬੀ ਸੰਗੀਤ ਜਗਤ ਤੇ ਹੋਰ ਹਸਤੀਆਂ ਮੂਸੇਵਾਲਾ ਦੇ ਪਰਿਵਾਰ ਨੂੰ ਮੁਬਾਰਕਬਾਦ ਦੇ ਰਹੀਆਂ ਹਨ। ਮੂਸੇਵਾਲਾ ਦੇ ਫੈਨਸ ਨੇ ਮੰਗ ਕੀਤੀ ਕਿ ਨਵੇਂ ਜਨਮੇ ਬੱਚੇ ਦਾ ਨਾਮ ਸ਼ੁਭਦੀਪ ਰੱਖਿਆ ਜਾਵੇ।
ਮੂਸੇ ਵਾਲਾ ਦੇ ਫੈਨਸ ਨੇ ਕੀਤੀ ਮੰਗ ਨਵਜਨਮੇ ਬੱਚੇ ਦਾ ਨਾਮ ਰੱਖਿਆ ਜਾਵੇ ‘ਸ਼ੁਭਦੀਪ ‘
RELATED ARTICLES