More
    HomePunjabi Newsਭਾਜਪਾ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ’ਚ ਵਧਾਈ ਸਰਗਰਮੀ

    ਭਾਜਪਾ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ’ਚ ਵਧਾਈ ਸਰਗਰਮੀ

    ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਵੀ ਸਿਆਸੀ ਸਰਗਰਮੀ ਵਧਾ ਦਿੱਤੀ ਹੈ। ਪੰਜਾਬ ਵਿਚ ਭਾਜਪਾ ਨੇ ਆਪਣੀ ਸਟੇਟ ਇਲੈਕਸ਼ਨ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਕਮੇਟੀ ਦੀ ਕਮਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖੁਦ ਸੰਭਾਲੀ ਹੈ। ਇਸਦੇ ਚੱਲਦਿਆਂ 38 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੂੰ ਵੀ ਮਹਿਲਾ ਕੰਪੇਨ ਕਮੇਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਲੈਕਸ਼ਨ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਕਨਵੀਨਰ ਦੇ ਦੋਵੇਂ ਅਹੁਦੇ ਸੁਨੀਲ ਜਾਖੜ ਨੇ ਆਪਣੇ ਕੋਲ ਰੱਖੇ ਹਨ।

    ਇਸੇ ਦੌਰਾਨ ਕੋ-ਕਨਵੀਨਰ ਵਿਚ ਉਨ੍ਹਾਂ ਨੇ ਰਾਕੇਸ਼ ਰਾਠੌਰ, ਅਨਿਲ ਸਰੀਨ ਅਤੇ ਦਿਆਲ ਸਿੰਘ ਸੋਢੀ ਨੂੰ ਜਗ੍ਹਾ ਦਿੱਤੀ ਹੈ। ਇਸਦੇ ਨਾਲ ਹੀ ਦਿਆਲ ਸਿੰਘ ਸੋਢੀ ਦੇ ਕੋਲ ਕਾਲ ਸੈਂਟਰ ਦੇ ਮੁਖੀ ਦਾ ਅਹੁਦਾ ਵੀ ਰਹੇਗਾ। ਇਲੈਕਸ਼ਨ ਦਫਤਰ ਦਾ ਪ੍ਰਧਾਨ ਸੁਭਾਸ਼ ਸੂਦ ਅਤੇ ਉਪ ਪ੍ਰਧਾਨ ਜਵਾਹਰ ਖੁਰਾਣਾ ਨੂੰ ਬਣਾਇਆ ਗਿਆ ਹੈ। ਭਾਜਪਾ ਵਲੋਂ ਮੈਨੀਫੈਸਟੋ ਵਿਭਾਗ ਵਿਚ ਤਿੰਨ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਨ੍ਹਾਂ ਵਿਚ ਸੋਮ ਪ੍ਰਕਾਸ਼, ਅਵਿਨਾਸ਼ ਰਾਏ ਖੰਨਾ ਅਤੇ ਅਸ਼ਵਨੀ ਸ਼ੇਖੜੀ ਸ਼ਾਮਲ ਹੋਣਗੇ। ਇਨ੍ਹਾਂ ਦਾ ਸਹਿਯੋਗ ਕਰਨ ਲਈ ਸੁਰਜੀਤ ਜਿਆਣੀ, ਜੰਗੀ ਲਾਲ ਮਹਾਜਨ, ਫਤਹਿਜੰਗ ਸਿੰਘ ਬਾਜਵਾ, ਐਸ.ਐਸ. ਚੰਨੀ, ਅਸ਼ਵਨੀ ਸ਼ਰਮਾ, ਸ਼ਵੇਤ ਮਲਿਕ ਅਤੇ ਚਰਨਜੀਤ ਸਿੰਘ ਅਟਵਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। 

    RELATED ARTICLES

    Most Popular

    Recent Comments