ਪੰਜਾਬ ਦੇ ਡੀਜੀਪੀ ਨੇ ਤਿੰਨ ਆਈਪੀਐਸ ਅਤੇ 15 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੁਲਿਸ ਵਿਭਾਗ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਹ ਹੁਕਮ ਅੱਜ ਤੋਂ ਲਾਗੂ ਹੋਣਗੇ ਅਤੇ ਉਹ ਤੁਰੰਤ ਆਪਣੇ ਨਵੇਂ ਸਟੇਸ਼ਨਾਂ ‘ਤੇ ਜੁਆਇਨ ਕਰ ਲੈਣ। ਆਈਪੀਐਸ ਸੁਰਿੰਦਰਜੀਤ ਸਿੰਘ ਮੰਡ ਨੂੰ ਡੀਆਈਜੀ ਜੇਲ੍ਹਾਂ, ਕੰਵਲਦੀਪ ਸਿੰਘ ਨੂੰ ਏਆਈਜੀ ਕ੍ਰਾਈਮ ਪੰਜਾਬ ਚੰਡੀਗੜ੍ਹ, ਅਤੇ ਪਰਮਬੀਰ ਸਿੰਘ ਪਰਮਾਰ ਨੂੰ ਏਆਈਜੀ ਲਾਅ ਐਂਡ ਆਰਡਰ-2 ਪੰਜਾਬ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ, 3 ਆਈਪੀਐਸ ਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ
RELATED ARTICLES


