ਕਿਸਾਨਾਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਕਿਸਾਨਾਂ ਨੇ ਸ਼ੰਭੂ ਸਰਹੱਦ ਤੋਂ ਰਾਜਪੁਰਾ ਤੱਕ ਟਰੈਕਟਰ ਮਾਰਚ ਵੀ ਕੱਢਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਵਿਸ਼ਵ ਵਪਾਰ ਸੰਸਥਾ (ਡਬਲਿਊ.ਟੀ.ਓ.) ਵੱਲੋਂ ਦੇਸ਼ ਦੇ 13 ਰਾਜਾਂ ਦੇ 70 ਹਜ਼ਾਰ ਪਿੰਡਾਂ ਵਿੱਚ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਅੰਦੋਲਨ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਬਣਾਉਣ ਤੱਕ, ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਤੱਕ, ਲਖੀਮਪੁਰ ਖੇੜੀ ਨੂੰ ਇਨਸਾਫ ਦਿਵਾਉਣ ਤੱਕ, ਸੀ 2-50 ਨਾਲ ਫਸਲਾਂ ਦੇ ਭਾਅ ਲੈਣ ਤੱਕ, ਸਾਰੇ ਕੇਸ ਵਾਪਸ ਲੈਣ ਤੱਕ ਜਾਰੀ ਰਹੇਗਾ। ਬਿਜਲੀ ਬਿੱਲ ਵਾਪਿਸ ਜਦ ਤੱਕ ਵਾਪਸ ਨਹੀਂ ਲਏ ਜਾਂਦੇ, ਜਦੋਂ ਤੱਕ ਖੇਤੀ ਨੂੰ ਪ੍ਰਦੂਸ਼ਣ ਮੁਕਤ ਨਹੀਂ ਕੀਤਾ ਜਾਂਦਾ, ਜਦੋਂ ਤੱਕ 200 ਦਿਨ ਦੀ ਮਨਰੇਗਾ ਅਤੇ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ ਨਹੀਂ ਦਿੱਤੀ ਜਾਂਦੀ ਅਤੇ ਜਦੋਂ ਤੱਕ ਭਾਰਤ ਡਬਲਯੂ.ਟੀ.ਓ ਤੋਂ ਬਾਹਰ ਨਹੀਂ ਆਉਂਦਾ, ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ।