ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਸਾਡੇ ਕੋਲ 97 ਕਰੋੜ ਰਜਿਸਟਰਡ ਵੋਟਰ, 10.5 ਲੱਖ ਪੋਲਿੰਗ ਸਟੇਸ਼ਨ, 1.5 ਕਰੋੜ ਪੋਲਿੰਗ ਅਧਿਕਾਰੀ ਅਤੇ ਸੁਰੱਖਿਆ ਅਮਲਾ, 55 ਲੱਖ ਈਵੀਐਮ, 4 ਲੱਖ ਵਾਹਨ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 82 ਲੱਖ ਵੋਟਰਾਂ ਦੀ ਉਮਰ 85 ਸਾਲ ਤੋਂ ਉੱਪਰ ਹੈ। ਚੋਣਾਂ ਨੂੰ ਲੈ ਕੇ 800 ਡੀਐਮਜ਼ ਅਤੇ ਐਸਪੀਜ਼ ਨਾਲ ਗੱਲਬਾਤ ਕੀਤੀ। ਅਸੀਂ ਚੋਣਾਂ ਲਈ ਵਿਆਪਕ ਤਿਆਰੀਆਂ ਕਰ ਲਈਆਂ ਹਨ।
ਇਸ ਵਾਰ 97 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। 1.82 ਕਰੋੜ ਨਵੇਂ ਵੋਟਰ ਵੋਟ ਪਾਉਣਗੇ। ਇਨ੍ਹਾਂ ਵਿੱਚੋਂ 85 ਲੱਖ ਲੜਕੀਆਂ ਹਨ। ਉਨ੍ਹਾਂ ਕਿਹਾ ਕਿ 1 ਅਪਰੈਲ ਤੱਕ 18 ਸਾਲ ਦੇ ਹੋ ਜਾਣ ਵਾਲੇ ਨੌਜਵਾਨਾਂ ਨੂੰ ਵੀ ਵੋਟਰ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ, ਤਾਂ ਜੋ ਕਿਸੇ ਦਾ ਵੀ ਨਾਮ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਬ੍ਰਾਂਡ ਅੰਬੈਸਡਰ ਵੀ ਬਣਾਇਆ ਜਾਵੇਗਾ।