ਚੰਡੀਗੜ੍ਹ: ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਨਵੀਂ ਰਾਸ਼ਨ ਕਿੱਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਕਿੱਟ ਵਿੱਚ ਹੁਣ ਦਾਲ, ਖੰਡ, ਖਾਣ ਵਾਲਾ ਤੇਲ, ਲੂਣ ਅਤੇ ਹਲਦੀ ਸਮੇਤ ਪੰਜ ਜ਼ਰੂਰੀ ਚੀਜ਼ਾਂ ਦਿੱਤੀਆਂ ਜਾਣਗੀਆਂ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਆਮ ਲੋਕਾਂ ਦੀ ਰਸੋਈ ਦਾ ਬੋਝ ਘਟਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਲੋੜਵੰਦਾਂ ਲਈ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ: ਹੁਣ ਰਾਸ਼ਨ ਕਿੱਟ ਵਿੱਚ ਮਿਲਣਗੀਆਂ ਇਹ 5 ਜ਼ਰੂਰੀ ਵਸਤੂਆਂ; ਮੰਤਰੀ ਕਟਾਰੂਚੱਕ ਨੇ ਕੀਤਾ ਐਲਾਨ
RELATED ARTICLES


