ਮੋਗਾ: ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਮੋਗਾ ਵਿੱਚ ‘ਬਦਲਾਅ ਰੈਲੀ’ ਦੌਰਾਨ ਭਾਜਪਾ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਪਾਰਟੀ ਨੂੰ ਮਿਲੀਆਂ 19% ਵੋਟਾਂ ਬਹੁਤ ਅਹਿਮ ਹਨ। ਬਿੱਟੂ ਮੁਤਾਬਕ, ਇਤਿਹਾਸ ਗਵਾਹ ਹੈ ਕਿ ਜਿਸ ਰਾਜ ਵਿੱਚ ਭਾਜਪਾ 19% ਤੱਕ ਪਹੁੰਚ ਜਾਂਦੀ ਹੈ, ਉੱਥੇ ਅਗਲੀ ਸਰਕਾਰ ਭਾਜਪਾ ਦੀ ਹੀ ਬਣਦੀ ਹੈ। ਉਨ੍ਹਾਂ ਕਿਹਾ ਕਿ 2027 ਵਿੱਚ ਪੰਜਾਬ ‘ਚ ‘ਡਬਲ ਇੰਜਣ’ ਸਰਕਾਰ ਬਣਨਾ ਤੈਅ ਹੈ।
“ਪੰਜਾਬ ‘ਚ 2024 ਦੀਆਂ 19% ਵੋਟਾਂ 2027 ਦੀ ਜਿੱਤ ਦਾ ਆਧਾਰ”: ਮੋਗਾ ਰੈਲੀ ‘ਚ ਰਵਨੀਤ ਬਿੱਟੂ ਨੇ ਪੇਸ਼ ਕੀਤਾ ਜਿੱਤ ਦਾ ‘ਫਾਰਮੂਲਾ’
RELATED ARTICLES


