More
    HomePunjabi NewsLiberal Breakingਸ਼੍ਰੌਮਣੀ ਅਕਾਲੀ ਦਲ ਦੇ ਆਪਸੀ ਕਲੇਸ਼ ਤੇ ਕਿਉ ਚੁੱਪ ਹਨ ਬਿਕਰਮ ਸਿੰਘ...

    ਸ਼੍ਰੌਮਣੀ ਅਕਾਲੀ ਦਲ ਦੇ ਆਪਸੀ ਕਲੇਸ਼ ਤੇ ਕਿਉ ਚੁੱਪ ਹਨ ਬਿਕਰਮ ਸਿੰਘ ਮਜੀਠੀਆ

    ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਧਦਾ ਹੋਇਆ ਵਿਵਾਦ ਅਤੇ ਸੁਖਬੀਰ ਬਾਦਲ ਵੱਲੋਂ ਕੀਤੀ ਗਈ ਅਸਤੀਫੇ ਦੀ ਪੇਸ਼ਕਸ਼ ਤੋਂ ਬਾਅਦ ਹਜੇ ਤੱਕ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ । ਜਿਸ ਤੇ ਕੀ ਵੱਡੀ ਚਰਚਾ ਛਿੜੀ ਹੋਈ ਹੈ ਅਕਾਲੀ ਆਗੂ ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਹੈ ਕਿ ਉਹਨਾਂ ਨਾਲ ਮਜੀਠੀਆ ਦੀ ਕੋਈ ਵੀ ਗੱਲਬਾਤ ਨਹੀਂ ਹੋਈ ਹੈ ਅਤੇ ਨਾ ਹੀ ਬਿਕਰਮ ਸਿੰਘ ਮਜੀਠੀਆ ਦੀ ਕੋਈ ਪ੍ਰਤੀਕਿਰਿਆ ਇਸ ਬਾਰੇ ਸਾਹਮਣੇ ਆ ਰਹੀ ਹੈ।

    ਜਦ ਇੱਕ ਪਾਸੇ ਪਾਰਟੀ ਦੇ ਵਿੱਚ ਇਨਾ ਵੱਡਾ ਮਸਲਾ ਉਠਿਆ ਹੋਇਆ ਹੈ ਉਸ ਸਮੇਂ ਬਿਕਰਮ ਸਿੰਘ ਮਜੀਠੀਆ ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰਤਿਕਿਰਿਆ ਨਾ ਦਿੱਤੇ ਜਾਣ ਤੇ ਅਕਾਲੀ ਦਲ ਦੇ ਆਗੂ ਵੀ ਹੈਰਾਨ ਹਨ। ਅਜਿਹੇ ਵਿੱਚ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖਾਤਮੇ ਦੇ ਕਗਾਰ ਤੇ ਹੈ।

    ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਿਵਾਦ ਤੇ ਤੰਜ ਕਸਿਆ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਖਰ ਸ਼੍ਰੋਮਣੀ ਅਕਾਲੀ ਦਲ ਦਾ ਇਹ ਵਿਵਾਦ ਕਦੋਂ ਤੱਕ ਖਤਮ ਹੁੰਦਾ ਹੈ ਕਿਉਂਕਿ ਜਲੰਧਰ ਪੱਛਮੀ ਚੋਣਾਂ ਬਿਲਕੁਲ ਨਜ਼ਦੀਕ ਹਨ ਅਤੇ ਇਸ ਵਿਵਾਦ ਦਾ ਅਸਰ ਚੋਣਾਂ ਦੇ ਨਤੀਜੇ ਤੇ ਪੈਣਾ ਸੁਭਾਵਿਕ ਹੈ।

    RELATED ARTICLES

    Most Popular

    Recent Comments