More
    HomePunjabi Newsਭਾਰਤ ’ਚ ਭਲਕੇ ਵੋਟਾਂ ਪੈਣ ਦਾ ਕੰਮ ਹੋ ਜਾਵੇਗਾ ਸ਼ੁਰੂ

    ਭਾਰਤ ’ਚ ਭਲਕੇ ਵੋਟਾਂ ਪੈਣ ਦਾ ਕੰਮ ਹੋ ਜਾਵੇਗਾ ਸ਼ੁਰੂ

    ਪਹਿਲੇ ਗੇੜ ਤਹਿਤ 102 ਸੀਟਾਂ ’ਤੇ ਪੈਣਗੀਆਂ ਵੋਟਾਂ

    ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਪਹਿਲੇ ਪੜਾਅ ਤਹਿਤ ਭਲਕੇ 19 ਅਪ੍ਰੈਲ ਨੂੰ ਸ਼ੁਰੂ ਹੋ ਜਾਵੇਗਾ। ਭਾਰਤ ਵਿਚ 7 ਗੇੜਾਂ ਤਹਿਤ ਵੋਟਾਂ ਪੈਣਗੀਆਂ ਹਨ ਅਤੇ ਪੰਜਾਬ ’ਚ 7ਵੇਂ ਗੇੜ ਤਹਿਤ 1 ਜੂਨ ਨੂੰ ਵੋਟਿੰਗ ਹੋਵੇਗੀ। ਇਨ੍ਹਾਂ ਪੈਣ ਵਾਲੀਆਂ ਵੋਟਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਪਹਿਲੇ ਗੇੜ ਤਹਿਤ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਂਦੀਆਂ 102 ਸੀਟਾਂ ਲਈ ਵੋਟਿੰਗ ਹੋਵੇਗੀ।

    ਸੰਸਦੀ ਚੋਣਾਂ ਦੇ ਪਹਿਲੇ ਗੇੜ ਵਿਚ 8 ਕੇਂਦਰੀ ਮੰਤਰੀ, ਦੋ ਸਾਬਕਾ ਮੁੱਖ ਮੰਤਰੀ ਤੇ ਇਕ ਸਾਬਕਾ ਰਾਜਪਾਲ ਸਣੇ ਹੋਰ ਕਈ ਉਮੀਦਵਾਰ ਆਪਣੀ ਸਿਆਸੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿਚ ਹਨ। ਪਹਿਲੇ ਗੇੜ ਤਹਿਤ ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ, ਰਾਜਸਥਾਨ ਦੀਆਂ 12, ਯੂਪੀ 8, ਮਹਾਰਾਸ਼ਟਰ 7, ਮੱਧ ਪ੍ਰਦੇਸ਼ ਤੇ ਉੱਤਰਾਖੰਡ 6-6, ਅਸਾਮ 5, ਬਿਹਾਰ 4, ਪੱਛਮੀ ਬੰਗਾਲ 3, ਮਨੀਪੁਰ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ਦੋ-ਦੋ, ਜੰਮੂ ਕਸ਼ਮੀਰ, ਛੱਤੀਸਗੜ੍ਹ, ਲਕਸ਼ਦੀਪ, ਮਿਜ਼ੋਰਮ, ਨਾਗਾਲੈਂਡ, ਪੁੱਡੂਚੇਰੀ, ਸਿੱਕਮ, ਤਿ੍ਰਪਰਾ ਅਤੇ ਅੰਡੇਮਾਨ ਤੇ ਨਿਕੋਬਾਰ ਦੀ ਇਕ-ਇਕ ਸੀਟ ਲਈ ਭਲਕੇ ਸ਼ੁੱਕਰਵਾਰ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਵੋਟਾਂ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।  

    RELATED ARTICLES

    Most Popular

    Recent Comments